ਮਮਤਾ ਬੈਨਰਜੀ ਦਾ ਦੋਸ਼, ਮੇਰਾ ਫੋਨ ਕੀਤਾ ਜਾ ਰਿਹਾ ਟੈਪ, ਨਹੀਂ ਕਰ ਸਕਦੀ ਖੁੱਲ੍ਹ ਕੇ ਗੱਲ

Sunday, Nov 03, 2019 - 08:19 AM (IST)

ਮਮਤਾ ਬੈਨਰਜੀ ਦਾ ਦੋਸ਼, ਮੇਰਾ ਫੋਨ ਕੀਤਾ ਜਾ ਰਿਹਾ ਟੈਪ, ਨਹੀਂ ਕਰ ਸਕਦੀ ਖੁੱਲ੍ਹ ਕੇ ਗੱਲ

ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣਾ ਫੋਨ ਟੈਪ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕੇਂਦਰ ਨੂੰ ਸੂਬਾ ਸਰਕਾਰਾਂ, ਜਿਸ 'ਚੋਂ ਇਕ ਭਾਰਤੀ ਜਨਤਾ ਭਾਰਤੀ ਸੱਤਾ 'ਚ ਹੈ, ਪਰ ਉਨ੍ਹਾਂ ਦੇ ਫੋਨ ਟੈਪ ਹੋਣ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਂ ਫੋਨ 'ਤੇ ਖੁੱਲ੍ਹ ਦੇ ਗੱਲ ਨਹੀਂ ਕਰ ਸਕਦੀ। ਮੋਬਾਇਲ ਅਤੇ ਇਥੇ ਤੱਕ ਕਿ ਵਟਸਐਪ 'ਤੇ ਵੀ ਨਹੀਂ। ਜਦੋਂ ਕਿ ਕਿਸੇ ਨੂੰ ਫੋਨ ਕਰਦੀ ਹਾਂ ਤਾਂ ਕੋਈ ਗੱਲਬਾਤ ਸੁਣ ਰਿਹਾ ਹੁੰਦਾ ਹੈ। ਹੁਣ ਕੁਝ ਵੀ ਸੁਰੱਖਿਅਤ ਨਹੀਂ ਹੈ, ਇਥੇ ਤੱਕ ਕਿ ਵਟਸਐਪ ਵੀ ਨਹੀਂ। ਇਹ ਸਭ ਕੇਂਦਰ ਸਰਕਾਰ ਅਤੇ ਦੋ ਸਰਕਾਰਾਂ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਇਸ 'ਚੋਂ ਇਕ ਬੀਜੇਪੀ ਸ਼ਾਸਿਤ ਹੈ। ਮੈਂ ਪ੍ਰਧਾਨ ਮੰਤਰੀ ਨੂੰ ਗੁਜਾਰਿਸ਼ ਕਰਾਂਗੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਣ।

PunjabKesari
ਕਥਿਤ ਜਾਸੂਸੀ ਦੇ ਮਾਮਲੇ 'ਚ ਮਮਤਾ ਨੇ ਕਿਹਾ ਕਿ ਇਹ ਗਲਤ ਹੈ। ਤੁਸੀਂ ਕਿਸੇ ਦੀ ਨਿੱਜ਼ਤਾ ਦਾ ਹਨਨ ਨਹੀਂ ਕਰ ਸਕਦੇ। ਪ੍ਰੈੱਸ ਦੀ ਆਜ਼ਾਦੀ ਸਾਨੂੰ ਸੰਵਿਧਾਨ ਤੋਂ ਮਿਲੀ ਹੈ। ਪਰ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਕਿ ਕੋਈ ਤੁਹਾਡੀ ਗੱਲਬਾਤ ਰਿਕਾਰਡ ਕਰ ਰਿਹਾ ਹੈ ਇਸ ਵਜ੍ਹਾ ਨਾਲ ਤੁਸੀਂ ਖੁੱਲ੍ਹ ਕੇ ਨਹੀਂ ਬੋਲ ਸਕਦੇ।
ਮੁੱਖ ਮੰਤਰੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਦੇ ਨੌਕਰਸ਼ਾਹਾਂ ਅਤੇ ਰਾਜਨੇਤਾਵਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਦੇ ਮਹਾਸਕੱਤਰ ਕੈਲਾਸ਼ ਵਿਜੈਵਰਗੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕੇਂਦਰ 'ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੇ ਸੂਬੇ ਦੀਆਂ ਸਮੱਸਿਆਵਾਂ 'ਤੇ ਧਿਆਨ ਦੇਣਾ ਚਾਹੀਦਾ। ਸਰਕਾਰ ਵਿਰੋਧੀ ਨੇਤਾਵਾਂ 'ਤੇ ਝੂਠੇ ਦੋਸ਼ ਲਗਾਉਂਦੀ ਹੈ। ਸੂਬੇ 'ਚ ਰੋਜ਼ ਵਿਰੋਧੀ ਨੇਤਾਵਾਂ ਦੀ ਹੱਤਿਆ 


author

Aarti dhillon

Content Editor

Related News