ਮਮਤਾ ਬੈਨਰਜੀ ਨੂੰ ਲੱਗਾ ਇਕ ਹੋਰ ਝਟਕਾ ! ਕਰੀਬੀ ਮਦਨ ਮਿੱਤਰਾ ਵੀ ਤ੍ਰਿਣਮੂਲ ਦੇ ਬਾਗ਼ੀ ਧੜੇ ’ਚ ਸ਼ਾਮਲ

Wednesday, Jul 15, 2026 - 07:22 PM (IST)

ਮਮਤਾ ਬੈਨਰਜੀ ਨੂੰ ਲੱਗਾ ਇਕ ਹੋਰ ਝਟਕਾ ! ਕਰੀਬੀ ਮਦਨ ਮਿੱਤਰਾ ਵੀ ਤ੍ਰਿਣਮੂਲ ਦੇ ਬਾਗ਼ੀ ਧੜੇ ’ਚ ਸ਼ਾਮਲ

ਕੋਲਕਾਤਾ, (ਏਜੰਸੀ)- ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ ਮੰਨੇ ਜਾਣ ਵਾਲੇ ਵਿਧਾਇਕ ਮਦਨ ਮਿੱਤਰਾ ਵੀ ਵਿਰੋਧੀ ਧਿਰ ਦੇ ਨੇਤਾ ਰਿਤਾਬ੍ਰਤ ਬੈਨਰਜੀ ਦੀ ਅਗਵਾਈ ਵਾਲੇ ਤ੍ਰਿਣਮੂਲ ਦੇ ਬਾਗ਼ੀ ਧੜੇ ’ਚ ਸ਼ਾਮਲ ਹੋ ਗਏ ਹਨ। ਕਮਰਹਾਟੀ ਤੋਂ ਵਿਧਾਇਕ ਮਿੱਤਰਾ ਨੇ ਕਿਹਾ ਕਿ ਮੈਂ ਮਮਤਾ ਦੀ ਅਗਵਾਈ ਵਾਲੀ ਤ੍ਰਿਣਮੂਲ ਦੀਆਂ ਸਾਰੀਆਂ ਰਾਸ਼ਟਰੀ ਤੇ ਸੂਬਾਈ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂ ਪਾਰਟੀ ਦੇ ਚੀਫ ਵ੍ਹਿਪ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਬਾਗ਼ੀ ਨੇਤਾ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਪਣਾ ਕਮਰਾ ਬਦਲਿਆ ਹੈ, ਘਰ ਨਹੀਂ। ਮੈਂ ਅਜੇ ਵੀ ਤ੍ਰਿਣਮੂਲ ਦਾ ਹਿੱਸਾ ਹਾਂ।

ਇਸ ਘਟਨਾ ਚੱਕਰ ਨੂੰ ਮਮਤਾ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜੋ ਪਿਛਲੇ ਕੁਝ ਮਹੀਨਿਆਂ ਤੋਂ ਬਗਾਵਤ ਦਾ ਸਾਹਮਣਾ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਮੰਗਲਵਾਰ ਰਾਤ ਮਦਨ ਮਿੱਤਰਾ ਰਿਤਾਬ੍ਰਤ ਕੈਂਪ ਦੇ ਪ੍ਰਮੁੱਖ ਵਿਅਕਤੀਆਂ ’ਚੋਂ ਇਕ ਸੰਦੀਪਨ ਸਾਹਾ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਸਨ। ਉਦੋਂ ਤੋਂ ਹੀ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਮਦਨ ਬਾਗ਼ੀ ਧੜੇ ’ਚ ਸ਼ਾਮਲ ਹੋ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News