ਆਮ ਲੋਕਾਂ ਨੂੰ ਫਿਰ ਲੱਗਾ ਝਟਕਾ: ਪ੍ਰਚੂਨ ਦੀ ਬਜਾਏ ਥੋਕ ਮਹਿੰਗਾਈ ’ਚ ਲਗਾਤਾਰ 8ਵੇਂ ਮਹੀਨੇ ਉਛਾਲ, 9.87 ਫੀਸਦੀ ’ਤੇ ਪਹੁੰਚੀ

Wednesday, Jul 15, 2026 - 10:18 AM (IST)

ਆਮ ਲੋਕਾਂ ਨੂੰ ਫਿਰ ਲੱਗਾ ਝਟਕਾ: ਪ੍ਰਚੂਨ ਦੀ ਬਜਾਏ ਥੋਕ ਮਹਿੰਗਾਈ ’ਚ ਲਗਾਤਾਰ 8ਵੇਂ ਮਹੀਨੇ ਉਛਾਲ, 9.87 ਫੀਸਦੀ ’ਤੇ ਪਹੁੰਚੀ

ਬਿਜ਼ਨੈੱਸ ਡੈਸਕ - ਖੁਰਾਕੀ ਅਤੇ ਗੈਰ-ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਕਰ ਕੇ ਜੂਨ ’ਚ ਥੋਕ ਮਹਿੰਗਾਈ ਵਧ ਕੇ 9.87 ਫੀਸਦੀ ਹੋ ਗਈ। ਮਈ ’ਚ ਇਹ 9.68 ਫੀਸਦੀ ਸੀ। ਥੋਕ ਮਹਿੰਗਾਈ ’ਚ ਇਹ ਤੇਜ਼ੀ ਪੱਛਮੀ ਏਸ਼ੀਆ ਸੰਕਟ, ਹੋਰਮੁਜ਼ ਸਟ੍ਰੇਟ ਦੀ ਪ੍ਰਭਾਵੀ ਨਾਕੇਬੰਦੀ ਅਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਤੇ ਉਸ ਦੇ ਅਸਰ ਨੂੰ ਦਰਸਾਉਂਦੀ ਹੈ। ਭਾਰਤ ਆਪਣੇ ਜ਼ਿਆਦਾਤਰ ਕੱਚੇ ਤੇਲ ਦੀ ਦਰਾਮਦ ਇਸੇ ਰਸਤੇ ਕਰਦਾ ਹੈ।

ਇਹ ਵੀ ਪੜ੍ਹੋ :    ਰਘੂਰਾਮ ਰਾਜਨ ਸਮੇਤ ਇਨ੍ਹਾਂ ਭਾਰਤੀਆਂ ਨੂੰ USA 'ਚ ਮਿਲੀ ਅਹਿਮ ਜ਼ਿੰਮੇਵਾਰੀ, ਜਾਣੋ ਪੂਰਾ ਵੇਰਵਾ
ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ

ਵਣਜ ਅਤੇ ਉਦਯੋਗ ਮੰਤਰਾਲਾ ਨੇ ਅੱਜ ਥੋਕ ਮੁੱਲ ਸੂਚਕ ਅੰਕ (ਡਬਲਿਊ. ਪੀ. ਆਈ.) ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਥੋਕ ਮਹਿੰਗਾਈ ਦੇ ਜੂਨ 2026 ਦੇ ਅੰਕੜੇ ’ਤੇ ਖਣਿਜ ਤੇਲ (ਜਿਸ ’ਚ ਪੈਟਰੋਲੀਅਮ ਉਤਪਾਦ ਸ਼ਾਮਲ ਹਨ), ਖੁਰਾਕੀ ਵਸਤਾਂ, ਤਿਆਰ ਬੇਸਿਕ ਮੈਟਲਸ ਅਤੇ ਤਿਆਰ ਕੈਮੀਕਲਸ ਤੇ ਕੈਮੀਕਲਸ ਉਤਪਾਦਾਂ ਦੀਆਂ ਕੀਮਤਾਂ ਦਾ ਅਸਰ ਦਿਸਿਆ। ਡਬਲਿਊ. ਪੀ. ਆਈ. ਦੀ ਕੈਲਕੂਲੇਸ਼ਨ ਲਈ ਆਧਾਰ ਸਾਲ 2022-23 ਹੈ। ਖ਼ਾਸੀਅਤ ਇਹ ਹੈ ਕਿ ਥੋਕ ਮਹਿੰਗਾਈ ’ਚ ਲਗਾਤਾਰ 8ਵੇਂ ਮਹੀਨੇ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ :  4 ਦਿਨ ਬੰਦ ਰਹਿਣਗੇ Bank, ਜਾਣੋ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਛੁੱਟੀ
ਇਹ ਵੀ ਪੜ੍ਹੋਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video

ਸਰਕਾਰ ਨੇ ਜਾਰੀ ਕੀਤੇ ਮਹਿੰਗਾਈ ਦੇ ਅੰਕੜੇ

ਮੰਤਰਾਲਾ ਦੇ ਅੰਕੜਿਆਂ ਅਨੁਸਾਰ ਈਂਧਨ ਅਤੇ ਊਰਜਾ ਵਰਗ ’ਚ ਥੋਕ ਮਹਿੰਗਾਈ ਜੂਨ ’ਚ 27.41 ਫੀਸਦੀ ਰਹੀ, ਜਦਕਿ ਮਈ ’ਚ ਇਹ 30.33 ਫੀਸਦੀ ਸੀ। ਖੁਰਾਕੀ ਵਸਤਾਂ ’ਚ ਮਹਿੰਗਾਈ ਜੂਨ ’ਚ ਵਧ ਕੇ 5.49 ਫੀਸਦੀ ਹੋ ਗਈ ਜੋ ਮਈ ’ਚ 3.60 ਫੀਸਦੀ ਸੀ। ਗੈਰ-ਖੁਰਾਕੀ ਵਸਤਾਂ ’ਚ ਥੋਕ ਮਹਿੰਗਾਈ 11.07 ਫੀਸਦੀ ਰਹੀ, ਜਦਕਿ ਮਿਨਰਲਜ਼ ਵਰਗ ’ਚ ਇਹ 9.45 ਫੀਸਦੀ ਦਰਜ ਕੀਤੀ ਗਈ। ਮੈਨੂਫੈਕਚਰਡ ਪ੍ਰੋਡਕਟਸ ਵਰਗ ’ਚ ਥੋਕ ਮਹਿੰਗਾਈ ਮਈ ਵਾਂਗ ਜੂਨ ’ਚ ਵੀ 7.48 ਫੀਸਦੀ ’ਤੇ ਸਥਿਰ ਰਹੀ।

ਇਸ ਵਰਗ ’ਚ 24 ’ਚੋਂ 22 ਮੈਨੂਫੈਕਚਰਿੰਗ ਗਰੁੱਪਾਂ ਦੀਆਂ ਕੀਮਤਾਂ ’ਚ ਮਹੀਨਾ-ਦਰ-ਮਹੀਨਾ ਵਾਧਾ ਹੋਇਆ। ਸਭ ਤੋਂ ਜ਼ਿਆਦਾ ਵਾਧਾ ਬੇਸਿਕ ਮੈਟਲਸ, ਕੈਮੀਕਲਸ ਅਤੇ ਕੈਮੀਕਲ ਪ੍ਰੋਡਕਟਸ, ਫੂਡ ਪ੍ਰੋਡਕਟਸ, ਮਸ਼ੀਨਰੀ ਅਤੇ ਇਕੁਇਪਮੈਂਟ ਅਤੇ ਹੋਰ ਮੈਨੂਫੈਕਚਰਿੰਗ ’ਚ ਦੇਖਿਆ ਗਿਆ, ਜਦਕਿ ਫਾਰਮਾਸਿਊਟੀਕਲਸ, ਮੈਡੀਸਨਲ ਕੈਮੀਕਲ ਅਤੇ ਬੋਟੈਨੀਕਲ ਪ੍ਰੋਡਕਟਸ ਅਤੇ ਫੈਬ੍ਰੀਕੇਟਿਡ ਮੈਟਲ ਪ੍ਰੋਡਕਟਸ ਦੀਆਂ ਕੀਮਤਾਂ ’ਚ ਗਿਰਾਵਟ ਆਈ।

ਇਹ ਵੀ ਪੜ੍ਹੋ : ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਬਣੇ ਨਵੇਂ ਕਰੋੜਪਤੀ
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News