ਮਮਤਾ ਬੈਨਰਜੀ ਨੇ ਘਰ ਦੇ ਬਾਹਰ 3 ਲੋਕਾਂ ਨੂੰ ਮਾਰਿਆ ਥੱਪੜ, ਆਪਸ ’ਚ ਭਿੜੇ ਵਰਕਰ

Thursday, Jul 09, 2026 - 07:37 AM (IST)

ਮਮਤਾ ਬੈਨਰਜੀ ਨੇ ਘਰ ਦੇ ਬਾਹਰ 3 ਲੋਕਾਂ ਨੂੰ ਮਾਰਿਆ ਥੱਪੜ, ਆਪਸ ’ਚ ਭਿੜੇ ਵਰਕਰ

ਕੋਲਕਾਤਾ (ਇੰਟ.) - ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਨੇ ਰੈਲੀ ਕੱਢੀ। ਇਸ ਦੌਰਾਨ ਤ੍ਰਿਣਮੂਲ ਵਰਕਰਾਂ ਨੇ ਭਾਜਪਾ ਦੇ ਵਰਕਰਾਂ ’ਤੇ ਰੈਲੀ ਵਿਚ ਆਂਡੇ ਸੁੱਟਣ ਦਾ ਦੋਸ਼ ਲਗਾਇਆ। ਜਦੋਂ ਰੈਲੀ ਅਤੇ ਤ੍ਰਿਣਮੂਲ ਵਰਕਰ ਮਮਤਾ ਬੈਨਰਜੀ ਦੇ ਘਰ ਦੇ ਬਾਹਰ ਪਹੁੰਚੇ ਤਾਂ ਹੰਗਾਮਾ ਵਧ ਗਿਆ। ਘਟਨਾ ਤੋਂ ਨਾਰਾਜ਼ ਮਮਤਾ ਅਵਿਵਸਥਾ ਨੂੰ ਲੈ ਕੇ 3 ਵਰਕਰਾਂ ਨੂੰ ਥੱਪੜ ਮਾਰਦੀ ਨਜ਼ਰ ਆਈ। ਇਸ ਦੌਰਾਨ ਮਮਤਾ ਨੇ ਕਿਹਾ ਕਿ ਬੰਗਾਲ ਵਿਚ ਅਰਾਜਕਤਾ ਫੈਲ ਗਈ ਹੈ। ਪੁਲਸ ਭਾਜਪਾ ਵਰਕਰਾਂ ਵਾਂਗ ਕੰਮ ਕਰ ਰਹੀ ਹੈ।

ਪੜ੍ਹੋ ਇਹ ਵੀ - ਡਿਲੀਵਰੀ ਲਈ ਜਾ ਰਹੀ ਔਰਤ ਨੇ ਆਟੋ 'ਚ ਦੇ'ਤਾ 4 ਬੱਚਿਆਂ ਨੂੰ ਜਨਮ, ਇਕ ਦੀ ਵੀ ਨਾ ਬਚੀ ਜਾਨ

ਦੱਸ ਦੇਈਏ ਕਿ ਅਸਲ ਵਿਚ, ਪੱਛਮੀ ਬੰਗਾਲ ਦੇ ਬਾਰੂਈਪੁਰ ਵਿਚ 11 ਸਾਲਾ ਬੱਚੀ ਨਾਲ ਜਬਰ-ਜਨਾਹ ਅਤੇ ਕਤਲ ਦੇ ਵਿਰੋਧ ਵਿਚ ਤ੍ਰਿਣਮੂਲ ਕਾਂਗਰਸ ਰੈਲੀ ਕੱਢ ਰਹੀ ਸੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਰੈਲੀ ਦਾ ਵਿਰੋਧ ਕੀਤਾ ਅਤੇ ਨਾਲ ਹੀ ‘ਚੋਰ-ਚੋਰ’ ਦੇ ਨਾਅਰੇ ਲਗਾਏ ਅਤੇ ਪ੍ਰਦਰਸ਼ਨ ਕੀਤਾ। ਇਸ ਮੌਕੇ ਰੈਲੀ ਦੌਰਾਨ ਤ੍ਰਿਣਮੂਲ ਦੀ ਯੂਥ ਵਿੰਗ (ਯੁਵਾ ਸ਼ਾਖਾ) ਅਤੇ ਭਾਜਪਾ ਵਰਕਰ ਆਪਸ ਵਿਚ ਭਿੜ ਗਏ। ਪੁਲਸ ਨੇ ਲਾਠੀਚਾਰਜ ਕਰ ਕੇ ਸਥਿਤੀ ਨੂੰ ਕਾਬੂ ਵਿਚ ਕੀਤਾ।

ਪੜ੍ਹੋ ਇਹ ਵੀ - ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ ਹੈਰਾਨੀਜਨਕ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News