ਟਾਟਾ ਦੇ ਡਾਟਾ ਲੀਕ ਨਾਲ ਐਪਲ ਨੂੰ ਵੱਡਾ ਝਟਕਾ! ਦੁਨੀਆ ਦੇ ਸਾਹਮਣੇ ਆਈ ਆਈਫੋਨ18 ਪ੍ਰੋ ਦੀ ਡਿਟੇਲ

Wednesday, Jul 01, 2026 - 06:25 PM (IST)

ਟਾਟਾ ਦੇ ਡਾਟਾ ਲੀਕ ਨਾਲ ਐਪਲ ਨੂੰ ਵੱਡਾ ਝਟਕਾ! ਦੁਨੀਆ ਦੇ ਸਾਹਮਣੇ ਆਈ ਆਈਫੋਨ18 ਪ੍ਰੋ ਦੀ ਡਿਟੇਲ

ਬਿਜ਼ਨੈੱਸ ਡੈਸਕ - ਟਾਟਾ ਇਲੈਕਟ੍ਰਾਨਿਕਸ ਦੇ ਡਾਟਾ ਲੀਕ ਦੀਆਂ ਖਬਰਾਂ ਤੋਂ ਬਾਅਦ ਹੁਣ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਦਸਤਾਵੇਜ਼ਾਂ ਅਤੇ ਇਕ ਸੂਤਰ ਅਨੁਸਾਰ ਡਾਟਾ ਚੋਰੀ ਕਰਨ ਵਾਲੇ ਰੈਂਸਮਵੇਅਰ ਗਰੁੱਪ ਨੇ ਡਾਰਕ ਵੈੱਬ ’ਤੇ ਕੁਝ ਫਾਈਲਾਂ ਪੋਸਟ ਕੀਤੀਆਂ ਹਨ। ਇਨ੍ਹਾਂ ਫਾਈਲਾਂ ’ਚ ਆਈਫੋਨ18 ਪ੍ਰੋ ਮਾਡਲ ਦੇ ਪਾਰਟਸ ਅਤੇ ਸਪਲਾਇਰਸ ਦੀ ਸੰਵੇਦਨਸ਼ੀਲ ਜਾਣਕਾਰੀ ਅਤੇ ਤਸਵੀਰਾਂ ਸ਼ਾਮਲ ਹਨ।

ਇਹ ਵੀ ਪੜ੍ਹੋਅੱਜ ਤੋਂ MGNREGA ਦੀ ਥਾਂ VB-G Ram G ਸਕੀਮ ਹੋ ਗਈ ਲਾਗੂ, ਰੋਜ਼ਾਨਾ ਤਨਖ਼ਾਹ ਹੋਈ ਨਿਰਧਾਰਤ

ਇਕ ਮੀਡੀਆ ਚੈਨਲ ਅਨੁਸਾਰ ਜਿਨ੍ਹਾਂ ਨਵੇਂ ਡਾਕੂਮੈਂਟਸ ਦੀ ਸਮੀਖਿਆ ਕੀਤੀ ਗਈ ਹੈ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਘੱਟੋ-ਘੱਟ 6 ਅਜਿਹੀਆਂ ਫਾਈਲਾਂ ਹਨ, ਜਿਨ੍ਹਾਂ ’ਚ ਆਈਫੋਨ18 ਪ੍ਰੋ ਮਾਡਲ ਦੇ ਕਈ ਪਾਰਟਸ ਅਤੇ ਉਨ੍ਹਾਂ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ’ਚ ਮੇਨ ਸਰਕਟ ਬੋਰਡ ’ਤੇ ਲੱਗੀਆਂ ਚਿਪਸ ਅਤੇ ਬੈਟਰੀ ਤੇ ਕੈਮਰੇ ਦੇ ਪਾਰਟਸ ਦੀ ਜਾਣਕਾਰੀ ਸ਼ਾਮਲ ਹੈ।

ਇਹ ਵੀ ਪੜ੍ਹੋ :  ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਅਨੁਸਾਰ ਐਪਲ ਇਸ ਜਾਣਕਾਰੀ ਨੂੰ ਸੰਵੇਦਨਸ਼ੀਲ ਮੰਨਦਾ ਹੈ ਅਤੇ ਉਸ ਨੂੰ ਚਿੰਤਾ ਹੈ ਕਿ ਡਾਕੂਮੈਂਟਸ ਅਜੇ ਤੱਕ ਰਿਲੀਜ਼ ਨਹੀਂ ਹੋਏ ਮਾਡਲਸ ਨਾਲ ਜੁੜੇ ਹਨ। ਇਸ ਡਾਟਾ ’ਚ ਆਈਫੋਨ ਦੇ ਪਾਰਟਸ ਅਤੇ ਉਨ੍ਹਾਂ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਵਿਚਾਲੇ ਸਬੰਧਾਂ ਦੀ ਜਾਣਕਾਰੀ ਹੈ। ਐਪਲ ਇਨਸਾਈਡਰ ਨੇ ਸਭ ਤੋਂ ਪਹਿਲਾਂ ਪਿਛਲੇ ਹਫਤੇ ਰਿਪੋਰਟ ਦਿੱਤੀ ਸੀ ਕਿ ਆਈਫੋਨ18 ਪ੍ਰੋ ਨਾਲ ਜੁੜੇ ਦਸਤਾਵੇਜ਼ ਟਾਟਾ ਲੀਕ ਦਾ ਹਿੱਸਾ ਸਨ।

ਇਕ ਸੂਤਰ ਅਨੁਸਾਰ ਲੀਕ ਹੋਈਆਂ ਕਈ ਫਾਈਲਾਂ ’ਤੇ ਐਪਲ ਦੇ ਕਾਨਫੀਡੈਂਸ਼ੀਅਲ ਵਾਟਰਮਾਰਕ ਅਤੇ ਆਈਫੋਨ18 ਪ੍ਰੋ-ਜੈਨਰੇਸ਼ਨ ਨਾਲ ਜੁੜੇ ਐਪਲ ਦੇ ਇੰਟਰਨਲ ਕੋਡ-ਨੇਮ ਸਨ। ਆਈਫੋਨ 18 ਪ੍ਰੋ ਫਾਈਲਾਂ ਵਾਲੇ ਫੋਲਡਰ ’ਚ ਟਾਟਾ ਦੇ ਇਕ ਪਲਾਂਟ ’ਚ ਡਰਾਪ ਟੈਸਟ ਤੋਂ ਲੰਘ ਰਹੇ ਆਈਫੋਨ ਦੀਆਂ ਤਸਵੀਰਾਂ ਹਨ, ਜਿਨ੍ਹਾਂ ’ਤੇ 2026 ਦੀ ਸ਼ੁਰੂਆਤ ਦੀ ਤਰੀਕ ਹੈ। ਇਨ੍ਹਾਂ ਤਸਵੀਰਾਂ ’ਚ ਇਕ ਆਮ ਸਲੈਬ-ਸ਼ੇਪ ਵਾਲਾ, ਗ੍ਰੇ-ਰੰਗ ਦਾ ਹੈਂਡਸੈੱਟ ਦਿਖ ਰਿਹਾ ਹੈ, ਜਿਸ ’ਚ ਪਿੱਛੇ ਵੱਲ 3 ਕੈਮਰੇ ਅਤੇ ਐਪਲ ਦਾ ਲੋਗੋ ਹੈ।

ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਐਪਲ-ਟਾਟਾ ਦੀ ਪਾਰਟਨਰਸ਼ਿਪ ’ਤੇ ਪੈ ਸਕਦੈ ਅਸਰ

ਇਕ ਰਿਪੋਰਟ ਮੁਤਾਬਕ ਇਸ ਜਾਣਕਾਰੀ ਦੇ ਲੀਕ ਹੋਣ ਨਾਲ ਆਈਫੋਨ ਬਣਾਉਣ ਦੇ ਉਸ ਬਿਜ਼ਨੈੱਸ ’ਤੇ ਹੁਣ ਖਤਰਾ ਮੰਡਰਾ ਰਿਹਾ ਹੈ ਜਿਸ ਨੂੰ ਬਹੁਤ ਸਾਵਧਾਨੀ ਨਾਲ ਤੈਅ ਕੀਤਾ ਗਿਆ ਸੀ। ਐਪਲ ਦੁਨੀਆ ਭਰ ਦੇ ਕਈ ਸਪਲਾਇਰਸ ਤੋਂ ਪਾਰਟਸ ਲੈ ਕੇ ਆਈਫੋਨ ਅਸੈਂਬਲ ਕਰਦੀ ਹੈ। ਇਸ ਨਾਲ ਐਪਲ ਅਤੇ ਟਾਟਾ ਦੀ ਪਾਰਟਨਰਸ਼ਿਪ ’ਤੇ ਵੀ ਅਸਰ ਪੈ ਸਕਦਾ ਹੈ, ਕਿਉਂਕਿ ਐਪਲ ਆਪਣੇ ਜ਼ਿਆਦਾਤਰ ਸਪਲਾਇਰ ਸਮਝੌਤਿਆਂ ਨੂੰ ਬਹੁਤ ਗੁਪਤ ਰੱਖਦਾ ਹੈ।

ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਨਾਲ ਹੀ, ਇਸ ਨਾਲ ਵਿਰੋਧੀਆਂ, ਨਕਲੀ ਸਾਮਾਨ ਬਣਾਉਣ ਵਾਲਿਆਂ ਅਤੇ ਖੁਦ ਐਪਲ ਵੈਂਡਰਸ ਨੂੰ ਇਹ ਪਤਾ ਚੱਲ ਸਕਦਾ ਹੈ ਕਿ ਕਿਹੜੀ ਕੰਪਨੀ ਕੀ ਬਣਾਉਂਦੀ ਹੈ।

ਟਾਟਾ ਕਾਂਟਰੈਕਟ ਮੈਨੂਫੈਕਚਰਰ ਦੇ ਤੌਰ ’ਤੇ ਆਈਫੋਨ ਲਈ ਪਾਰਟਸ ਸਪਲਾਈ ਕਰਨ ਅਤੇ ਉਨ੍ਹਾਂ ਨੂੰ ਅਸੈਂਬਲ ਕਰਨ ਦਾ ਕੰਮ ਕਰਦੀ ਹੈ। ਚੀਨ ਤੋਂ ਬਾਹਰ ਟਾਟਾ ਕੰਪਨੀ ਐਪਲ ਦੇ ਸਭ ਤੋਂ ਅਹਿਮ ਮੈਨੂਫੈਕਚਰਿੰਗ ਪਾਰਟਨਰਸ ’ਚੋਂ ਇਕ ਵਜੋਂ ਉੱਭਰ ਰਹੀ ਹੈ।

ਇਹ ਵੀ ਪੜ੍ਹੋ : ਅੱਜ ਤੋਂ ਦੇਸ਼ ਭਰ 'ਚ ਬਦਲ ਗਏ ਹਨ ਕਈ ਵੱਡੇ ਨਿਯਮ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ

ਸਤੰਬਰ ’ਚ ਆਈਫੋਨ18 ਪ੍ਰੋ. ਲਾਂਚ ਕਰਨ ਦੀ ਤਿਆਰੀ

ਖਬਰਾਂ ਮੁਤਾਬਕ ਐਪਲ ਸਤੰਬਰ ’ਚ ਆਈਫੋਨ18 ਪ੍ਰੋ ਅਤੇ ਆਈਫੋਨ18 ਪ੍ਰੋ ਮੈਕਸ ਨੂੰ ਲਾਂਚ ਕਰਨ ਦੀ ਤਿਆਰੀ ’ਚ ਹੈ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਐਪਲ ਲਈ ਹਾਲਾਤ ਮੁਸ਼ਕਿਲ ਹਨ, ਕੰਪਨੀ ਨੇ ਪਿਛਲੇ ਹਫਤੇ ਹੀ ਮੈਮੋਰੀ ਅਤੇ ਸਟੋਰੇਜ ਚਿੱਪ ਦੀਆਂ ਵਧਦੀਆਂ ਕੀਮਤਾਂ ਕਾਰਨ ਆਈਪੈਡ ਅਤੇ ਮੈਕਬੁੱਕ ਦੇ ਭਾਅ ਵਧਾਏ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਐਪਲ ਆਈਫੋਨ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ

ਨਹੀਂ ਆਇਆ ਕੋਈ ਆਫੀਸ਼ੀਅਲ ਬਿਆਨ

ਐਪਲ ਅਤੇ ਟਾਟਾ ਇਲੈਕਟ੍ਰਾਨਿਕਸ ਨੇ ਫਿਲਹਾਲ ਇਸ ਮਾਮਲੇ ’ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਵੀ ਰਿਪੋਰਟ ਸਾਹਮਣੇ ਆਈ ਸੀ ਕਿ ਐਪਲ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਟਾਟਾ ਇਲੈਕਟ੍ਰਾਨਿਕਸ ਦੇ ਨਾਲ ਮਿਲ ਕੇ ਸਕਿਓਰਿਟੀ ਨੂੰ ਮਜ਼ਬੂਤ ਕਰਨ ’ਤੇ ਕੰਮ ਕਰ ਰਿਹਾ ਹੈ।

ਦੱਸਿਆ ਜਾਂਦਾ ਹੈ ਕਿ ਟਾਟਾ ਨੇ ਜਾਂਚ ਦੌਰਾਨ ਕੁਝ ਇੰਟਰਨਲ ਸਿਸਟਮਸ ਦੀ ਅਕਸੈੱਸ ਸੀਮਤ ਕਰ ਦਿੱਤੀ ਹੈ ਅਤੇ ਫੋਰੈਂਸਿਕ ਆਡਿਟ ਲਈ ਇਕ ਗਲੋਬਲ ਕੰਸਲਟਿੰਗ ਫਰਮ ਦੀ ਮਦਦ ਲਈ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News