ਬੰਗਲਾਦੇਸ਼ ’ਚ ਵੱਡੀ ਕਾਰਵਾਈ: ਸ਼ੇਖ ਹਸੀਨਾ ਦੇ ਕਰੀਬੀ ਹਸਨੁਲ ਹੱਕ ਇਨੂ ਨੂੰ 10 ਸਾਲ ਦੀ ਜੇਲ੍ਹ

Wednesday, Jul 01, 2026 - 05:18 AM (IST)

ਬੰਗਲਾਦੇਸ਼ ’ਚ ਵੱਡੀ ਕਾਰਵਾਈ: ਸ਼ੇਖ ਹਸੀਨਾ ਦੇ ਕਰੀਬੀ ਹਸਨੁਲ ਹੱਕ ਇਨੂ ਨੂੰ 10 ਸਾਲ ਦੀ ਜੇਲ੍ਹ

ਢਾਕਾ (ਏਜੰਸੀ) : ਬੰਗਲਾਦੇਸ਼ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਇਕ ਸਹਿਯੋਗੀ ਨੂੰ 2024 ਦੇ ਪ੍ਰਦਰਸ਼ਨਾਂ ਦੌਰਾਨ ‘ਮਨੁੱਖਤਾ ਦੇ ਖ਼ਿਲਾਫ਼ ਅਪਰਾਧ’ ਦੇ ਦੋਸ਼ ਵਿਚ ਮੰਗਲਵਾਰ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਖੱਬੇਪੱਖੀ ਵਿਚਾਰਧਾਰਾ ਦੇ ਨੇਤਾ ਹਸਨੁਲ ਹੱਕ ਇਨੂ ਨੇ 2012 ਤੋਂ 2018 ਤੱਕ ਸ਼ੇਖ ਹਸੀਨਾ ਦੀ ਗੱਠਜੋੜ ਸਰਕਾਰ ਵਿਚ ਮੰਤਰੀ ਵਜੋਂ ਕੰਮ ਕੀਤਾ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਦਾ ਉਸ ਸ਼ਾਸਨ ਨਾਲ ਕੋਈ ਸਬੰਧ ਨਹੀਂ ਰਿਹਾ।

ਸਾਲ 1971 ਦੀ ਆਜ਼ਾਦੀ ਦੀ ਲੜਾਈ ਦੇ ਦਿੱਗਜ ਅਤੇ ਜਾਤੀ ਸਮਾਜਵਾਦੀ ਦਲ ਦੇ ਪ੍ਰਧਾਨ ਹਸਨੁਲ ਹੱਕ ਇਨੂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 2024 ਦੇ ਅੰਦੋਲਨ ਦੌਰਾਨ ਆਪਣੇ ਗ੍ਰਹਿ ਜ਼ਿਲੇ ਕੁਸ਼ਤੀਆ ਵਿਚ ਪੁਲਸ ਨੂੰ 6 ਲੋਕਾਂ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ, ਪ੍ਰਦਰਸ਼ਨਕਾਰੀਆਂ ’ਤੇ ਹਮਲੇ ਲਈ ਉਕਸਾਇਆ ਅਤੇ ਅਗਸਤ 2024 ਵਿਚ ਭਾਰਤ ਚਲੀ ਗਈ ਸ਼ੇਖ ਹਸੀਨਾ ਨਾਲ ਟੈਲੀਫ਼ੋਨ ਰਾਹੀਂ ਸੰਪਰਕ ਬਣਾਈ ਰੱਖਿਆ।

ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੂੰ SC ਦਾ ਝਟਕਾ! ਜਨਮ ਦੇ ਆਧਾਰ 'ਤੇ Citizenship ਬਾਰੇ ਸੁਣਾਇਆ ਵੱਡਾ ਫੈਸਲਾ

ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਇਨੂ ਨੂੰ ਸਜ਼ਾ ਸੁਣਾਈ, ਜਿਨ੍ਹਾਂ ’ਤੇ 8 ਵੱਖ-ਵੱਖ ਦੋਸ਼ਾਂ ਹੇਠ ਮੁਕੱਦਮਾ ਚੱਲ ਰਿਹਾ ਸੀ। ਹੋਰਨਾਂ ਦੋਸ਼ਾਂ ਵਿਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਧੱਕੇਸ਼ਾਹੀ ਲਈ ਉਕਸਾਉਣਾ ਅਤੇ ਫ਼ੌਜ ਦੀ ਤਾਇਨਾਤੀ, ਕਰਫ਼ਿਊ ਲਗਾਉਣ ਅਤੇ 'ਦੇਖਦੇ ਹੀ ਗੋਲੀ ਮਾਰਨ' ਦੇ ਹੁਕਮਾਂ ਨਾਲ ਜੁੜੇ ਫ਼ੈਸਲਿਆਂ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋਣਾ ਸ਼ਾਮਲ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News