ਤ੍ਰਿਣਮੂਲ ਨੇਤਾ ਦੇ ਪੁੱਤਰ ਦੇ ਕੈਫੇ ’ਤੇ ਚੱਲਿਆ ਬੁਲਡੋਜ਼ਰ

Friday, Jul 03, 2026 - 04:16 PM (IST)

ਤ੍ਰਿਣਮੂਲ ਨੇਤਾ ਦੇ ਪੁੱਤਰ ਦੇ ਕੈਫੇ ’ਤੇ ਚੱਲਿਆ ਬੁਲਡੋਜ਼ਰ

ਕੋਲਕਾਤਾ (ਏਜੰਸੀ)- ਤ੍ਰਿਣਮੂਲ ਕਾਂਗਰਸ ਨੇਤਾ ਸ਼ੌਕਤ ਮੁੱਲਾ ਦੇ ਪੁੱਤਰ ਦੀ ਮਾਲਕੀ ਵਾਲੇ ਇਕ ਕੈਫੇ ਨੂੰ ਵੀਰਵਾਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਕਥਿਤ ਰੂਪ ’ਚ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਇਸ ਕੈਫੇ ਦਾ ਨਿਰਮਾਣ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਕੈਫੇ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲੇ ’ਚ ਸਥਿਤ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਮੁੱਲਾ ਦੇ ਪਰਿਵਾਰ ਨੂੰ ਕਈ ਵਾਰ ਨੋਟੀਫਿਕੇਸ਼ਨ ਜਾਰੀ ਕਰ ਕੇ ਕਥਿਤ ਨਾਜਾਇਜ਼ ਨਿਰਮਾਣ ਹਟਾਉਣ ਲਈ ਕਿਹਾ ਗਿਆ ਸੀ ਪਰ ਅਜਿਹਾ ਨਾ ਕੀਤੇ ਜਾਣ ਕਰ ਕੇ ਇਹ ਕਾਰਵਾਈ ਕੀਤੀ ਗਈ। ਅਧਿਕਾਰੀ ਅਨੁਸਾਰ, ‘ਅਰਾਨਾਏਰ ਕੁਲੇ’ ਨਾਮਕ ਇਹ ਕੈਫੇ ਕਥਿਤ ਤੌਰ ’ਤੇ ਮਤਲਾ ਨਦੀ ਦੇ ਰੇਤਲੇ ਟਾਪੂ/ਬਾਲੂ ਖੇਤਰ ’ਤੇ ਕਾਬਜ਼ ਹੋ ਕੇ ਨਾਜਾਇਜ਼ ਰੂਪ ’ਚ ਬਣਾਇਆ ਗਿਆ ਸੀ। ਇਸ ਦਾ ਸੰਚਾਲਨ ਸਾਬਕਾ ਵਿਧਾਇਕ ਸ਼ੌਕਤ ਮੁੱਲਾ ਦੇ ਪੁੱਤਰ ਇਮਰਾਨ ਮੁੱਲਾ ਵੱਲੋਂ ਕੀਤਾ ਜਾਂਦਾ ਸੀ। ਹਾਲਾਂਕਿ ਇਸ ਮਾਮਲੇ ’ਤੇ ਸ਼ੌਕਤ ਦੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ।


author

cherry

Content Editor

Related News