ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

Monday, Mar 29, 2021 - 06:11 PM (IST)

ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

ਨਦੀਗ੍ਰਾਮ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿਚ ਭਾਜਪਾ ਵਰਕਰ ਦੀ ਮਾਂ ਦੀ ਮੌਤ ਨੂੰ ਲੈ ਕੇ ਪੈਦਾ ਹੋਏ ਗੁੱਸੇ ਦਰਮਿਆਨ ਸੋਮਵਾਰ ਨੂੰ ਕਿਹਾ ਕਿ ਉਹ ਬੀਬੀਆਂ ਖ਼ਿਲਾਫ਼ ਹਿੰਸਾ ਦਾ ਸਮਰਥਨ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਮੌਤ ਦੀ ਅਸਲੀ ਵਜ੍ਹਾ ਨਹੀਂ ਪਤਾ। ਬੈਨਰਜੀ ਨੇ ਪੁੱਛਿਆ ਕਿ ਜਦੋਂ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਵਿਚ ਜਨਾਨੀ ਦਾ ਸ਼ੋਸ਼ਣ ਕਰ ਕੇ ਜਾਨ ਤੋਂ ਮਾਰ ਦਿੱਤਾ ਗਿਆ, ਉਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਉਂ ਚੁੱਪ ਸਨ। 

ਇਹ ਵੀ ਪੜ੍ਹੋ: ਭਾਜਪਾ ਵਰਕਰ ਦੀ ਮਾਂ ਦੀ ਮੌਤ ’ਤੇ ਸ਼ਾਹ ਨੇ ਕਿਹਾ- ‘ਪਰਿਵਾਰ ਦਾ ਦਰਦ ਮਮਤਾ ਦੀਦੀ ਨੂੰ ਪਰੇਸ਼ਾਨ ਕਰੇਗਾ’

ਦਰਅਸਲ ਭਾਜਪਾ ਦਾ ਦਾਅਵਾ ਹੈ ਕਿ ਪਿਛਲੇ ਮਹੀਨੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਨਿਮਤਾ ਇਲਾਕੇ ਵਿਚ ਤ੍ਰਿਣਮੂਲ ਕਾਂਗਰਸ (ਟੀ. ਐੱਮ.ਸੀ.) ਦੇ ਸਮਰਥਕਾਂ ਨੇ ਭਗਵਾ ਪਾਰਟੀ ਵਰਕਰ ਦੀ 85 ਸਾਲਾ ਬਜ਼ੁਰਗ ਮਾਂ ’ਤੇ ਹਮਲਾ ਕੀਤਾ ਸੀ ਅਤੇ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਬੈਨਰਜੀ ਨੇ ਨੰਦੀਗ੍ਰਾਮ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਨਹੀਂ ਜਾਣਦੀ ਕਿ ਭੈਣ ਦੀ ਮੌਤ ਕਿਵੇਂ ਹੋਈ। ਮੈਂ ਆਪਣੀਆਂ ਭੈਣਾਂ ਅਤੇ ਮਾਵਾਂ ਖ਼ਿਲਾਫ਼ ਹਿੰਸਾ ਦਾ ਸਮਰਥਨ ਨਹੀਂ ਕੀਤਾ ਹੈ ਪਰ ਭਾਜਪਾ ਹੁਣ ਇਸ ਮੁੱਦੇ ’ਤੇ ਰਾਜਨੀਤੀ ਕਰ ਰਹੀ ਹੈ। ਅਮਿਤ ਸ਼ਾਹ ਟਵੀਟ ਕਰ ਰਹੇ ਹਨ ਕਿ ਬੰਗਾਲ ਦੀ ਕੀ ਹਾਲ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਜਦੋਂ ਜਨਾਨੀ ’ਤੇ ਹਮਲਾ ਕੀਤਾ ਗਿਆ ਤਾਂ ਬੇਰਹਿਮੀ ਵਿਖਾਈ ਗਈ ਤਾਂ ਉਦੋਂ ਉਹ ਚੁੱਪ ਕਿਉਂ ਰਹੇ? ਉਨ੍ਹਾਂ ਨੇ ਕਿਹਾ ਕਿ ਬੀਤੇ ਕੁਝ ਦਿਨਾ ’ਚ ਤ੍ਰਿਣਮੂਲ ਕਾਂਗਰਸ ਦੇ 3 ਵਰਕਰਾਂ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਕਿਸਾਨਾਂ 'ਚ ਰੋਹ, ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ 'ਹੋਲੀ'

ਦੱਸ ਦੇਈਏ ਕਿ ਸ਼ਾਹ ਨੇ ਅੱਜ ਟਵੀਟ ਕੀਤਾ ਕਿ ਬੰਗਾਲ ਦੀ ਧੀ ਸ਼ੋਭਾ ਮਜੂਮਦਾਰ ਜੀ ਦੀ ਮੌਤ ਨੂੰ ਲੈ ਕੇ ਗੁੱਸਾ ਹਾਂ, ਜਿਸ ’ਤੇ ਟੀ. ਐੱਮ. ਸੀ. ਦੇ ਗੁੰਡਿਆਂ ਨੇ ਹਮਲਾ ਕੀਤਾ ਸੀ। ਉਨ੍ਹਾਂ ਦੇ ਪਰਿਵਾਰ ਦੇ ਦੁੱਖ ਅਤੇ ਦਰਦ ਲੰਬੇ ਸਮੇਂ ਤੱਕ ਮਮਤਾ ਦੀਦੀ ਨੂੰ ਡਰਾਉਂਦੇ ਰਹਿਣਗੇ। ਬੰਗਾਲ ਹਿੰਸਾ ਮੁਕਤ ਕੱਲ੍ਹ ਲਈ ਲੜੇਗਾ। ਬੰਗਾਲ ਸਾਡੀਆਂ ਮਾਵਾਂ ਅਤੇ ਭੈਣਾਂ ਦੀ ਸੁਰੱਖਿਆ ਲਈ ਲੜੇਗਾ।


author

Deepak Kumar

Content Editor

Related News