ਸੰਜੇ ਰਾਏ ਨੂੰ ਮੌਤ ਦੀ ਸਜ਼ਾ ਮਿਲੇ, 24 ਘੰਟਿਆਂ ''ਚ ਮਮਤਾ ਸਰਕਾਰ ਪਹੁੰਚੀ ਹਾਈ ਕੋਰਟ
Wednesday, Jan 22, 2025 - 02:27 PM (IST)

ਕੋਲਕਾਤਾ- ਕਲਕੱਤਾ ਹਾਈ ਕੋਰਟ ਨੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਮਹਿਲਾ ਟ੍ਰੇਨੀ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਉਸ ਦੇ ਕਤਲ ਮਾਮਲੇ ’ਚ ਸਿਆਲਦਾਹ ਅਦਾਲਤ ਵੱਲੋਂ ਸੰਜੇ ਰਾਏ ਨੂੰ ਉਮਰਕੈਦ ਦੀ ਸਜ਼ਾ ਦੇ ਹੁਕਮ ਖਿਲਾਫ ਮੰਗਲਵਾਰ ਨੂੰ ਸੂਬਾ ਸਰਕਾਰ ਨੂੰ ਅਪੀਲ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ। ਭਾਵ ਹੁਣ ਇਹ ਮਾਮਲਾ ਹਾਈ ਕੋਰਟ ’ਚ ਚਲਾ ਗਿਆ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਮਾਮਲੇ ’ਚ ਮੁਲਜ਼ਮ ਨੂੰ ਮਿਲੀ ਸਜ਼ਾ ’ਤੇ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਮੌਤ ਦੀ ਸਜ਼ਾ ਲਈ ਹਾਈ ਕੋਰਟ ਦਾ ਰੁਖ਼ ਕੀਤਾ ਹੈ, ਜਿਸ ਤੋਂ ਬਾਅਦ ਕਲਕੱਤਾ ਹਾਈ ਕੋਰਟ ਨੇ ਸਿਆਲਦਾਹ ਅਦਾਲਤ ਵੱਲੋਂ ਸੰਜੇ ਰਾਏ ਨੂੰ ਉਮਰਕੈਦ ਦੀ ਸਜ਼ਾ ਦੇ ਹੁਕਮ ਖਿਲਾਫ ਮੰਗਲਵਾਰ ਨੂੰ ਸੂਬਾ ਸਰਕਾਰ ਨੂੰ ਅਪੀਲ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ।
ਇਸ ਮਾਮਲੇ ’ਤੇ ਮਮਤਾ ਬੈਨਰਜੀ ਨੇ ਕਿਹਾ ਕਿ ਜਦੋਂ ਕੋਈ ਰਾਕਸ਼ ਹੋਵੇ, ਤਾਂ ਕੀ ਸਮਾਜ ਮਨੁੱਖਤਾਵਾਦੀ ਹੋ ਸਕਦਾ ਹੈ? ਕਦੇ-ਕਦੇ ਉਹ ਕੁਝ ਸਾਲਾਂ ਬਾਅਦ ਬਾਹਰ ਨਿਕਲ ਜਾਂਦੇ ਹਨ। ਜੇ ਕੋਈ ਅਪਰਾਧ ਕਰਦਾ ਹੈ, ਤਾਂ ਕੀ ਸਾਨੂੰ ਉਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ? ਫ਼ੈਸਲੇ ’ਚ ਇਹ ਕਿਵੇਂ ਕਿਹਾ ਗਿਆ ਹੈ ਕਿ ਇਹ ਦੁਰਲੱਭ (ਮਾਮਲਾ) ਨਹੀਂ ਹੈ? ਮੈਂ ਕਹਿੰਦੀ ਹਾਂ ਕਿ ਇਹ ਦੁਰਲੱਭ, ਸੰਵੇਦਨਸ਼ੀਲ ਅਤੇ ਘਿਨਾਉਣਾ ਹੈ। ਜੇ ਕੋਈ ਅਪਰਾਧ ਕਰਦਾ ਹੈ ਅਤੇ ਬਚ ਜਾਂਦਾ ਹੈ, ਤਾਂ ਉਹ ਫਿਰ ਤੋਂ ਅਜਿਹਾ ਕਰੇਗਾ। ਸਾਡਾ ਕੰਮ ਉਨ੍ਹਾਂ ਨੂੰ ਬਚਾਉਣਾ ਨਹੀਂ ਹੈ।