ਕਤਰ ਦਾ ਵੱਡਾ ਫ਼ੈਸਲਾ, ਈਰਾਨੀ ਡਿਪਲੋਮੈਟਾਂ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਲਈ ਅਲਟੀਮੇਟਮ ਜਾਰੀ

Thursday, Mar 19, 2026 - 06:58 AM (IST)

ਕਤਰ ਦਾ ਵੱਡਾ ਫ਼ੈਸਲਾ, ਈਰਾਨੀ ਡਿਪਲੋਮੈਟਾਂ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਲਈ ਅਲਟੀਮੇਟਮ ਜਾਰੀ

ਦੋਹਾ (ਕਤਰ) : ਖਾੜੀ ਦੇਸ਼ ਕਤਰ ਅਤੇ ਈਰਾਨ ਵਿਚਾਲੇ ਤਣਾਅ ਸਿਖਰਾਂ 'ਤੇ ਪਹੁੰਚ ਗਿਆ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਇੱਕ ਵੱਡਾ ਕੂਟਨੀਤਕ ਕਦਮ ਚੁੱਕਦਿਆਂ ਈਰਾਨੀ ਦੂਤਾਵਾਸ ਦੇ ਮਿਲਟਰੀ ਅਟੈਚੀ, ਸੁਰੱਖਿਆ ਅਟੈਚੀ ਅਤੇ ਉਨ੍ਹਾਂ ਦੇ ਸਟਾਫ ਨੂੰ 'ਪਰਸੋਨਾ ਨਾਨ ਗ੍ਰਾਟਾ' (ਗੈਰ-ਲੋੜੀਂਦੇ ਵਿਅਕਤੀ) ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਇਨ੍ਹਾਂ ਡਿਪਲੋਮੈਟਾਂ ਨੂੰ ਅਗਲੇ 24 ਘੰਟਿਆਂ ਦੇ ਅੰਦਰ-ਅੰਦਰ ਦੇਸ਼ ਛੱਡਣ ਦਾ ਸਖ਼ਤ ਹੁਕਮ ਜਾਰੀ ਕੀਤਾ ਹੈ। 

ਹਮਲਾਵਰ ਕਾਰਵਾਈਆਂ ਦੇ ਜਵਾਬ 'ਚ ਲਿਆ ਫ਼ੈਸਲਾ 

ਕਤਰ ਦੇ ਵਿਦੇਸ਼ ਮੰਤਰਾਲੇ ਦੇ ਪ੍ਰੋਟੋਕੋਲ ਡਾਇਰੈਕਟਰ ਇਬਰਾਹਿਮ ਯੂਸਫ ਫਾਖਰੋ ਨੇ ਈਰਾਨੀ ਰਾਜਦੂਤ ਅਲੀ ਸਾਲੇਹਾਬਾਦੀ ਨਾਲ ਹੋਈ ਮੀਟਿੰਗ ਦੌਰਾਨ ਇਹ ਅਧਿਕਾਰਤ ਫੈਸਲਾ ਸੁਣਾਇਆ। ਮੰਤਰਾਲੇ ਅਨੁਸਾਰ, ਇਹ ਕਾਰਵਾਈ ਈਰਾਨ ਵੱਲੋਂ ਕਤਰ ਦੀ ਪ੍ਰਭੂਸੱਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਵਾਰ-ਵਾਰ ਨਿਸ਼ਾਨਾ ਬਣਾਉਣ ਅਤੇ ਹਮਲਾਵਰ ਗਤੀਵਿਧੀਆਂ ਦੇ ਵਿਰੋਧ ਵਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : Israel-US ਦਾ ਈਰਾਨ 'ਤੇ ਵੱਡਾ ਹਮਲਾ, ਦੁਨੀਆ ਦੇ ਸਭ ਤੋਂ ਵੱਡੇ ਗੈਸ ਫੀਲਡ ਨੂੰ ਬਣਾਇਆ ਨਿਸ਼ਾਨਾ

ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ 

ਸੂਤਰਾਂ ਅਨੁਸਾਰ, ਕਤਰ ਨੇ ਈਰਾਨ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ 2817 ਅਤੇ ਗੁਆਂਢੀ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਸਿਧਾਂਤਾਂ ਦੀ ਸਪੱਸ਼ਟ ਉਲੰਘਣਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕਤਰ ਦੇ 'ਰਸ ਲਾਫਾਨ ਇੰਡਸਟਰੀਅਲ ਸਿਟੀ' 'ਤੇ ਹੋਏ ਮਿਜ਼ਾਈਲ ਹਮਲਿਆਂ ਕਾਰਨ ਦੋਵਾਂ ਦੇਸ਼ਾਂ ਵਿੱਚ ਕੁੜੱਤਣ ਵਧ ਗਈ ਸੀ। 

ਹੋਰ ਸਖ਼ਤ ਕਦਮ ਚੁੱਕਣ ਦੀ ਚੇਤਾਵਨੀ 

ੋਕਤਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਖੇਤਰੀ ਅਖੰਡਤਾ ਅਤੇ ਸੁਰੱਖਿਆ ਦੀ ਰਾਖੀ ਲਈ ਅੰਤਰਰਾਸ਼ਟਰੀ ਕਾਨੂੰਨ ਤਹਿਤ ਹਰ ਲੋੜੀਂਦਾ ਕਦਮ ਚੁੱਕਣ ਦਾ ਹੱਕ ਰਾਖਵਾਂ ਰੱਖਦੀ ਹੈ। ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਵੱਲੋਂ ਅਜਿਹੀਆਂ ਦੁਸ਼ਮਣੀ ਭਰੀਆਂ ਕਾਰਵਾਈਆਂ ਜਾਰੀ ਰਹੀਆਂ, ਤਾਂ ਕਤਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਫੈਸਲੇ ਲੈ ਸਕਦਾ ਹੈ।

ਇਹ ਵੀ ਪੜ੍ਹੋ : 'ਜੇ US ਆਉਣਾ ਤਾਂ ਭਰਨਾ ਪਏਗਾ 14 ਲੱਖ ਦਾ Visa Bond', 12 ਹੋਰ ਦੇਸ਼ਾਂ 'ਤੇ ਲਾਗੂ ਹੋਣਗੇ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News