ਸੰਸਦ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲਾ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ
Wednesday, Feb 07, 2024 - 01:42 PM (IST)
ਨਵੀਂ ਦਿੱਲੀ- ਸੰਸਦ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲਾ ਦੀ ਸੁਰੱਖਿਆ 'ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਫਰਜ਼ੀ ਦਸਤਾਵੇਜ਼ ਨੂੰ ਆਪਣਾ ਪਛਾਣ ਪੱਤਰ ਦੱਸ ਕੇ ਗ੍ਰਹਿ ਮੰਤਰਾਲਾ 'ਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਉਕਤ ਨੌਜਵਾਨ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦਾ ਨਾਂ ਆਦਿਤਿਆ ਪ੍ਰਤਾਪ ਸਿੰਘ ਹੈ ਅਤੇ ਇਸ ਨੇ ਫਰਜ਼ੀ ਪਛਾਣ ਪੱਤਰ ਬਣਾ ਕੇ ਮੰਤਰਾਲਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ : ਨਾਨਕੇ ਆਏ 2 ਸਾਲਾ ਮਾਸੂਮ ਨੇ ਪਾਣੀ ਸਮਝ ਕੇ ਪੀ ਲਿਆ ਕੀਟਨਾਸ਼ਕ, ਤੜਫ਼-ਤੜਫ਼ ਕੇ ਤੋੜਿਆ ਦਮ
ਦੋਸ਼ੀ ਤੋਂ ਪੁੱਛ-ਗਿੱਛ ਜਾਰੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲਾ ਦਾ ਦਫ਼ਤਰ ਨਾਰਥ ਬਲਾਕ 'ਚ ਸਥਿਤ ਹੈ ਅਤੇ ਇੱਥੇ ਹਮੇਸ਼ਾ ਹੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8