ਪਹਿਲੀ ਵਾਰ ਫਰਾਂਸ ਤੋਂ ਬਾਹਰ ਹੋਵੇਗਾ ਰਾਫੇਲ ਦੇ M88 ਇੰਜਣ ਦਾ ਰੱਖ-ਰਖਾਅ, ਹੈਦਰਾਬਾਦ ''ਚ ਬਣੇਗਾ ਸੈਂਟਰ

Thursday, Jun 26, 2025 - 04:41 PM (IST)

ਪਹਿਲੀ ਵਾਰ ਫਰਾਂਸ ਤੋਂ ਬਾਹਰ ਹੋਵੇਗਾ ਰਾਫੇਲ ਦੇ M88 ਇੰਜਣ ਦਾ ਰੱਖ-ਰਖਾਅ, ਹੈਦਰਾਬਾਦ ''ਚ ਬਣੇਗਾ ਸੈਂਟਰ

ਨਵੀਂ ਦਿੱਲੀ-ਰਾਫੇਲ ਦੇ ਇੰਜਣ ਦੀ ਦੇਖਭਾਲ ਕਰਨ ਵਾਲੀ ਕੰਪਨੀ ਸਫਰਨ ਏਅਰਕ੍ਰਾਫਟ ਇੰਜਣ ਨੇ ਇਕ ਵੱਡਾ ਐਲਾਨ ਕੀਤਾ ਹੈ। ਇਸ ਅਨੁਸਾਰ ਪਹਿਲੀ ਵਾਰ ਫਰਾਂਸ ਦੇ ਲੜਾਕੂ ਜਹਾਜ਼ ਰਾਫੇਲ ਦੇ ਇੰਜਣ ਦਾ ਰੱਖ-ਰਖਾਅ ਫਰਾਂਸ ਤੋਂ ਬਾਹਰ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਹੈ ਕਿ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਰਾਫੇਲ ਦੇ M88 ਇੰਜਣ ਨੂੰ ਸਮਰਪਿਤ ਇਕ ਨਵਾਂ MRO ਸੈਂਟਰ ਬਣਾਇਆ ਜਾ ਰਿਹਾ ਹੈ। ਕੰਪਨੀ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਇਹ ਸਾਈਟ ਫਰਾਂਸ ਤੋਂ ਬਾਹਰ M88 ਮਾਡਿਊਲ ਦਾ ਰੱਖ-ਰਖਾਅ ਕਰਨ ਵਾਲੀ ਪਹਿਲੀ ਸਾਈਟ ਹੋਵੇਗੀ। ਇਸ ਨਾਲ 2040 ਤੱਕ ਯਾਨੀ ਅਗਲੇ 15 ਸਾਲਾਂ ਵਿੱਚ 150 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ ਵੱਡੀ ਰਾਹਤ

ਇਕ ਸਾਲ 'ਚ 600 ਤੋਂ ਵੱਧ ਇੰਜਣ ਮਾਡਿਊਲਾਂ ਦੀ ਦੇਖਭਾਲ
ਕੰਪਨੀ ਨੇ ਕਿਹਾ ਕਿ ਰਾਫੇਲ ਇੰਜਣ ਦੀ ਦੇਖਭਾਲ ਲਈ ਇਕ ਪੂਰੀ ਤਰ੍ਹਾਂ ਨਵੀਂ ਦੁਕਾਨ ਤਿਆਰ ਕੀਤੀ ਜਾ ਰਹੀ ਹੈ। ਇਥੇ ਇਕ ਸਾਲ ਵਿੱਚ 600 ਤੋਂ ਵੱਧ ਮਾਡਿਊਲਾਂ ਦੀ ਦੇਖਭਾਲ ਕੀਤੀ ਜਾ ਸਕਦੀ ਹੈ। ਕੰਪਨੀ ਨੇ ਕਿਹਾ ਕਿ ਇਸ ਕੇਂਦਰ ਦੇ ਨਿਰਮਾਣ ਨਾਲ M88 ਨਿਰਯਾਤ ਦਾ ਲਾਭ ਲੈਣ ਵਾਲੇ ਗਾਹਕਾਂ, ਖ਼ਾਸ ਕਰਕੇ ਭਾਰਤੀ ਹਵਾਈ ਸੈਨਾ ਨੂੰ ਲਾਭ ਹੋਵੇਗਾ। ਸਫਰਨ ਨੇ ਕਿਹਾ, ਹੈਦਰਾਬਾਦ ਵਿੱਚ ਕੇਂਦਰ ਦੀ ਉਸਾਰੀ ਸਾਡੀ ਵਚਨਬੱਧਤਾ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ।

PunjabKesari

ਇਹ ਵੀ ਪੜ੍ਹੋ: ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਨਿਯੁਕਤ ਕੀਤੇ ਸੰਗਠਨ ਇੰਚਾਰਜ

ਹੈਦਰਾਬਾਦ 'ਚ ਬਣਾਈ ਜਾ ਰਹੀ ਦੁਕਾਨ ਭਾਰਤ ਦੀ ਪ੍ਰਭੂਸੱਤਾ ਲਈ ਵੀ ਮਹੱਤਵਪੂਰਨ 
ਭਾਰਤ ਵਿੱਚ ਬਣਾਈ ਜਾ ਰਹੀ ਨਵੀਂ ਦੁਕਾਨ ਦੀਆਂ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਫਰਨ ਨੇ ਕਿਹਾ ਕਿ ਇਹ ਦੁਨੀਆ ਭਰ ਵਿੱਚ M88 ਰੱਖ-ਰਖਾਅ ਵਿੱਚ ਮਦਦ ਕਰੇਗਾ। ਸਫਰਨ ਏਅਰਕ੍ਰਾਫਟ ਇੰਜਣਾਂ ਦੇ ਮਿਲਟਰੀ ਇੰਜਣ ਡਿਵੀਜ਼ਨ ਦੇ ਕਾਰਜਕਾਰੀ ਉੱਪ ਪ੍ਰਧਾਨ ਕ੍ਰਿਸਟੋਫ ਬਰੂਨੋ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਕੰਪਨੀ ਨੇ M88 ਨੂੰ ਸਮਰਪਿਤ ਪਹਿਲੇ ਨਿਰਯਾਤ ਰੱਖ-ਰਖਾਅ ਸਹੂਲਤ ਕੇਂਦਰ ਲਈ ਹੈਦਰਾਬਾਦ ਨੂੰ ਚੁਣਿਆ ਹੈ। ਇਹ ਪ੍ਰੋਜੈਕਟ ਏਅਰੋਸਪੇਸ ਅਤੇ ਰੱਖਿਆ ਖੇਤਰ ਵਿੱਚ ਭਾਰਤ ਦੀ ਪ੍ਰਭੂਸੱਤਾ ਦੇ ਮਾਮਲੇ ਵਿੱਚ ਵੀ ਇਕ ਮਹੱਤਵਪੂਰਨ ਕਦਮ ਹੈ। ਸਫਰਨ ਏਅਰਕ੍ਰਾਫਟ ਇੰਜਣਾਂ ਦੇ ਮਿਲਟਰੀ ਇੰਜਣ ਵਿਭਾਗ ਦੇ ਕਾਰਜਕਾਰੀ ਉੱਪ ਪ੍ਰਧਾਨ ਕ੍ਰਿਸਟੋਫ ਬਰੂਨੋ ਦੇ ਅਨੁਸਾਰ ਹੈਦਰਾਬਾਦ 'ਚ ਇਕ ਸੈਂਟਰ ਖੋਲ੍ਹਣ ਨਾਲ ਸਾਰੇ M88 ਆਪਰੇਟਰਾਂ ਨੂੰ ਲਾਭ ਹੋਵੇਗਾ। ਇਕ ਨਵਾਂ ਕੇਂਦਰ ਖੋਲ੍ਹਣ ਦਾ ਫ਼ੈਸਲਾ ਇਕ ਵਿਸ਼ਵ ਪੱਧਰੀ MRO ਈਕੋਸਿਸਟਮ ਵਿਕਸਤ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ: Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News