ਦਿੱਲੀ ਆਉਂਦੇ ਜਹਾਜ਼ ਨੂੰ ਇਕ ਵਾਰ ਫ਼ਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

Tuesday, Jun 17, 2025 - 12:27 PM (IST)

ਦਿੱਲੀ ਆਉਂਦੇ ਜਹਾਜ਼ ਨੂੰ ਇਕ ਵਾਰ ਫ਼ਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਨੈਸ਼ਨਲ ਡੈਸਕ- 12 ਜੂਨ ਨੂੰ ਅਹਿਮਦਾਬਾਦ 'ਚ ਏਅਰ ਇੰਡੀਆ ਦੇ ਜਹਾਜ਼ ਦੇ ਕ੍ਰੈਸ਼ ਹੋ ਜਾਣ ਮਗਰੋਂ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੇ ਮਨਾਂ 'ਚ ਡਰ ਦਾ ਮਾਹੌਲ ਛਾ ਗਿਆ ਹੈ। ਇਸ ਤੋਂ ਬਾਅਦ ਬਹੁਤ ਸਾਰੀਆਂ ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ ਹੋ ਚੁੱਕੀ ਹੈ, ਜਦਕਿ ਕਈ ਫਲਾਈਟਾਂ ਨੂੰ ਬੰਬ ਦੀ ਧਮਕੀ ਕਾਰਨ ਐਮਰਜੈਂਸੀ ਲੈਂਡ ਕਰਵਾਉਣਾ ਪਿਆ ਹੈ। 

ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੰਡੀਗੋ ਦੀ ਇਕ ਫਲਾਈਟ, ਜੋ ਕਿ ਕੋਚੀ ਤੋਂ ਦਿੱਲੀ ਆ ਰਹੀ ਸੀ, ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਨਾਗਪੁਰ 'ਚ ਐਮਰਜੈਂਸੀ ਲੈਂਜਡ ਕਰਵਾ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਪਾਕਿਸਤਾਨ ਖ਼ਿਲਾਫ਼ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ !

ਬੰਬ ਦੀ ਧਮਕੀ ਸਾਹਮਣੇ ਆਉਣ ਮਗਰੋਂ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਫਿਲਹਾਲ ਜਹਾਜ਼ ਦੀ ਪੂਰੀ ਤਰ੍ਹਾਂ ਜਾਂਚ ਮਗਰੋਂ ਹੀ ਇਸ ਨੂੰ ਦੁਬਾਰਾ ਉਡਾਣ ਭਰਨ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬੀਆਂ ਦੇ 2 ਗੁੱਟਾਂ 'ਚ ਹੋ ਗਈ ਗੈਂਗਵਾਰ ! ਧੜਾਧੜ ਚੱਲੀਆਂ ਗੋਲ਼ੀਆਂ, ਇਕ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News