ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ

Thursday, Jun 19, 2025 - 10:15 AM (IST)

ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ

ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਰੇਲਵੇ ਭਰਤੀ ਬੋਰਡ (ਆਰਆਰਬੀ) ਇਸ ਮਹੀਨੇ ਟੈਕਨੀਸ਼ੀਅਨ ਗ੍ਰੇਡ1 ਅਤੇ ਟੈਕਨੀਸ਼ੀਅਨ ਗ੍ਰੇਡ3 ਦੀਆਂ ਪੋਸਟ 'ਤੇ 6 ਹਜ਼ਾਰ ਤੋਂ ਵਧੇਰੇ ਭਰਤੀਆਂ ਕੱਢਣ ਜਾ ਰਿਹਾ ਹੈ। ਇਸ ਭਰਤੀ ਦਾ ਸ਼ਾਰਟ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ।

ਮਹੱਤਵਪੂਰਨ ਤਾਰੀਖ਼ਾਂ

ਇਨ੍ਹਾਂ ਅਹੁਦਿਆਂ ਲਈ 28 ਜੂਨ 2025 ਤੋਂ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਉਮੀਦਵਾਰ 28 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।

PunjabKesari

ਅਹੁਦਿਆਂ ਦਾ ਵੇਰਵਾ

ਟੈਕਨੀਸ਼ੀਅਨ ਗ੍ਰੇਡ1 ਸਿਗਨਲ- 180 ਅਹੁਦੇ
ਟੈਕਨੀਸ਼ੀਅਨ ਗ੍ਰੇਡ3 ਓਪਨ ਲਾਈਨ- 6000 ਅਹੁਦੇ
ਕੁੱਲ 6180 ਅਹੁਦੇ ਭਰੇ ਜਾਣਗੇ। 

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। 

ਉਮਰ 

ਉਮੀਦਵਾਰ ਦੀ ਉਮਰ 18 ਤੋਂ 36 ਸਾਲ ਤੈਅ ਕੀਤੀ ਗਈ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

 


author

DIsha

Content Editor

Related News