ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਲ ''ਚ 2 ਵਾਰ ਹੋਵੇਗੀ 10ਵੀਂ ਦੀ ਪ੍ਰੀਖਿਆ

Wednesday, Jun 25, 2025 - 05:05 PM (IST)

ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਲ ''ਚ 2 ਵਾਰ ਹੋਵੇਗੀ 10ਵੀਂ ਦੀ ਪ੍ਰੀਖਿਆ

ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੇ 10ਵੀਂ ਜਮਾਤ ਦੇ ਵਿਦਿਆਰਥੀ ਲਈ ਵੱਡੀ ਖ਼ਬਰ ਹੈ। ਹੁਣ ਵਿਦਿਆਰਥੀ ਸਾਲ 2026 ਤੋਂ ਇਕ ਅਕਾਦਮਿਕ ਸੈਸ਼ਨ 'ਚ  ਵਾਰ ਬੋਰਡ ਪ੍ਰੀਖਿਆਵਾਂ ਦੇ ਸਕਣਗੇ, ਹਾਲਾਂਕਿ ਫਰਵਰੀ 'ਚ ਹੋਣ ਵਾਲੇ ਪਹਿਲੇ ਪੜਾਅ ਦੀ ਪ੍ਰੀਖਿਆ 'ਚ ਸ਼ਾਮਲ ਹੋਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਮਈ 'ਚ ਹੋਣ ਵਾਲਾ ਦੂਜਾ ਪੜਾਅ ਉਨ੍ਹਾਂ ਵਿਦਿਆਰਥੀਆਂ ਨੂੰ ਵਿਕਲਿਪਕ ਹੋਵੇਗਾ ਜੋ ਆਪਣਾ ਪ੍ਰਦਰਸ਼ਨ ਸੁਧਾਰਨਾ ਚਾਹੁੰਦੇ ਹਨ। ਸੀਬੀਐੱਸਈ ਨੇ 10ਵੀਂ ਜਮਾਤ ਲਈ ਸਾਲ 'ਚ 2 ਵਾਰ ਬੋਰਡ ਪ੍ਰੀਖਿਆ ਆਯੋਜਿਤ ਕਰਨ ਦੇ ਮਾਪਦੰਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 'ਚ ਸਿਫ਼ਾਰਿਸ਼ ਕੀਤੀ ਗਈ ਹੈ। ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ,''ਪਹਿਲਾ ਪੜਾਅ ਫਰਵਰੀ 'ਚ ਅਤੇ ਦੂਜਾ ਮਈ 'ਚ ਆਯੋਜਿਤ ਕੀਤਾ ਜਾਵੇਗਾ। ਦੋਵੇਂ ਪੜਾਵਾਂ ਦੇ ਨਤੀਜੇ ਕ੍ਰਮਵਾਰ ਅਪ੍ਰੈਲ ਅਤੇ ਜੂਨ 'ਚ ਐਲਾਨ ਕੀਤੇ ਜਾਣਗੇ।'' ਬੋਰਡ ਪ੍ਰੀਖਿਆ ਹਰ ਸਾਲ 2 ਵਾਰੀ ਕਰਵਾਉਣ ਦਾ ਮਕਸਦ ਵਿਦਿਆਰਥੀਆਂ 'ਤੇ ਪ੍ਰੀਖਿਆ ਦਬਾਅ ਘਟਾਉਣਾ ਅਤੇ ਉਨ੍ਹਾਂ ਨੂੰ ਹੋਰ ਵਧੀਆ ਤਰੀਕੇ ਨਾਲ ਤਿਆਰੀ ਦਾ ਮੌਕਾ ਦੇਣਾ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਨੇ ਮਹਿਲਾ ਪੁਲਸ ਅਧਿਕਾਰੀ ਨਾਲ ਕੀਤੀ ਛੇੜਛਾੜ, ਮਾਮਲਾ ਦਰਜ

ਉਨ੍ਹਾਂ ਕਿਹਾ,''ਵਿਦਿਆਰਥੀਆਂ ਲਈ ਪਹਿਲੇ ਪੜਾਅ 'ਚ ਸ਼ਾਮਲ ਹੋਣਾ ਜ਼ਰੂਰੀ ਹੋਵੇਗਾ, ਜਦੋਂ ਕਿ ਦੂਜਾ ਪੜਾਅ ਵਿਕਲਪਿਕ ਹੋਵੇਗਾ। ਵਿਦਿਆਰਥੀਆਂ ਨੂੰ ਵਿਗਿਆਨ, ਗਣਿਤ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ 'ਚੋਂ ਕਿਸੇ ਵੀ ਤਿੰਨ ਵਿਸ਼ਿਆਂ 'ਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦਾ ਮੌਕਾ ਮਿਲ ਸਕੇਗਾ।'' ਤੈਅ ਮਾਪਦੰਡਾਂ ਅਨੁਸਾਰ, ਸਰਦੀਆਂ 'ਚ ਬੰਦ ਰਹਿਣ ਵਾਲੇ ਸਕੂਲਾਂ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿਸੇ ਵੀ ਪੜਾਅ 'ਚ ਹਾਜ਼ਰ ਹੋਣ ਦਾ ਵਿਕਲਪ ਮਿਲੇਗਾ। ਇਸ ਦੇ ਅਨੁਸਾਰ, ਅਕਾਦਮਿਕ ਸੈਸ਼ਨ ਦੌਰਾਨ ਅੰਦਰੂਨੀ ਮੁਲਾਂਕਣ ਸਿਰਫ਼ ਇਕ ਵਾਰ ਕੀਤਾ ਜਾਵੇਗਾ। ਸੀਬੀਐੱਸਈ ਨੇ ਫਰਵਰੀ 'ਚ ਮਸੌਦਾ ਮਾਪਦੰਡਾਂ ਦਾ ਐਲਾਨ ਕੀਤਾ ਸੀ ਅਤੇ ਹਿੱਤਧਾਰਕਾਂ ਦੀ ਪ੍ਰਤੀਕਿਰਿਆ ਮੰਗੀ ਸੀ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਸਿਫ਼ਾਰਿਸ਼ ਅਨੁਸਾਰ, ਬੋਰਡ ਪ੍ਰੀਖਿਆਵਾਂ ਦੀ 'ਉੱਚ ਉਮੀਦ' ਵਾਲੇ ਪਹਿਲੂ ਨੂੰ ਖ਼ਤਮ ਕਰਨ ਲਈ ਸਾਰੇ ਵਿਦਿਆਰਥੀਆਂ ਨੂੰ ਕਿਸੇ ਵੀ ਅਕਾਦਮਿਕ ਸਾਲ ਦੌਰਾਨ 2 ਵਾਰ ਪ੍ਰੀਖਿਆ ਦੇਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News