ਹੋਰ ਵਧੇਗੀ ਭਾਰਤੀ ਸਮੁੰਦਰੀ ਫ਼ੌਜ ਦੀ ਤਾਕਤ ! ਸੈਨਾ ''ਚ ਸ਼ਾਮਲ ਹੋਵੇਗਾ ਗਾਇਡਿਡ ਮਿਜ਼ਾਈਲ ਜੰਗੀ ਬੇੜਾ INS ਤਮਾਲ
Monday, Jun 23, 2025 - 10:12 AM (IST)

ਨੈਸ਼ਨਲ ਡੈਸਕ- ਜਲਦੀ ਹੀ ਭਾਰਤੀ ਜਲ ਸੈਨਾ ਦੀ ਤਾਕਤ ਹੋਰ ਵਧਣ ਵਾਲੀ ਹੈ। ਭਾਰਤੀ ਸਮੁੰਦਰੀ ਫੌਜ ਦਾ ਰੂਸ ’ਚ ਬਣਿਆ ਗਾਈਡਡ ਮਿਜ਼ਾਈਲ ਜੰਗੀ ਬੇੜਾ ‘ਆਈ.ਐੱਨ.ਐੱਸ. ਤਮਾਲ’ ਇਕ ਜੁਲਾਈ ਨੂੰ ਰੂਸ ਦੇ ਸਮੁੰਦਰੀ ਕੰਢੇ ਦੇ ਸ਼ਹਿਰ ਕੈਲਿਨਿਨਗ੍ਰਾਡ ’ਚ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ ਜਾਵੇਗਾ।
ਇਹ ਬੇੜਾ ਕਈ ਮਿਜ਼ਾਈਲਾਂ ਤੇ ਨਿਗਰਾਨੀ ਪ੍ਰਣਾਲੀਆਂ ਨੂੰ ਲਿਜਾਣ ਦੇ ਸਮਰੱਥ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ’ਚ 26 ਫ਼ੀਸਦੀ ਹਿੱਸੇ ਸਵਦੇਸ਼ੀ ਹਨ ਜਿਨ੍ਹਾਂ ’ਚ ਲੰਬੀ ਦੂਰੀ ਦੀ ਬ੍ਰਹਿਮੋਸ ਕਰੂਜ਼ ਮਿਜ਼ਾਈਲ ਵੀ ਸ਼ਾਮਲ ਹੈ। ਇਹ ਸਮੁੰਦਰ ਅਤੇ ਜ਼ਮੀਨ ਦੋਵਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਸਮੁੰਦਰੀ ਫੌਜ ਅਨੁਸਾਰ ਜੰਗੀ ਬੇੜਾ ਤਮਾਲ' 125 ਮੀਟਰ ਲੰਬਾ ਹੈ, ਜਦਕਿ ਇਸ ਦਾ ਭਾਰ 3,900 ਟਨ ਹੈ।
ਇਹ ਵੀ ਪੜ੍ਹੋ- ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...
ਇਸ ਜੰਗੀ ਬੇੜੇ ’ਚ ਭਾਰਤੀ ਅਤੇ ਰੂਸੀ ਅਤਿ-ਆਧੁਨਿਕ ਤਕਨਾਲੋਜੀਆਂ ਅਤੇ ਜੰਗੀ ਜਹਾਜ਼ ਨਿਰਮਾਣ ਦੇ ਸਭ ਤੋਂ ਵਧੀਆ ਅਭਿਆਸਾਂ ਦੀ ਵਰਤੋਂ ਕੀਤੀ ਗਈ ਹੈ। ਸਮੁੰਦਰੀ ਫੌਜ ’ਚ ਸ਼ਾਮਲ ਹੋਣ ਤੋਂ ਬਾਅਦ ਤਮਾਲ ਭਾਰਤੀ ਸਮੁੰਦਰੀ ਫੌਜ ਦੇ ‘ਸਵੋਰਡ ਆਰਮ’ ’ਚ ਸ਼ਾਮਲ ਹੋ ਜਾਵੇਗਾ। ‘ਸਵੋਰਡ ਆਰਮ’ ਭਾਰਤੀ ਸਮੁੰਦਰੀ ਫੌਜ ’ਚ ਪੱਛਮੀ ਬੇੜੇ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e