ਈਰਾਨ ''ਚ ਭਾਰਤ ਦਾ ''ਆਪ੍ਰੇਸ਼ਨ ਸਿੰਧੂ'', ਵਾਰ ਜ਼ੋਨ ਤੋਂ ਕੱਢੇ ਗਏ 110 ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਪੁੱਜਾ ਜਹਾਜ਼

Thursday, Jun 19, 2025 - 08:21 AM (IST)

ਈਰਾਨ ''ਚ ਭਾਰਤ ਦਾ ''ਆਪ੍ਰੇਸ਼ਨ ਸਿੰਧੂ'', ਵਾਰ ਜ਼ੋਨ ਤੋਂ ਕੱਢੇ ਗਏ 110 ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਪੁੱਜਾ ਜਹਾਜ਼

ਨੈਸ਼ਨਲ ਡੈਸਕ : ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਜੰਗੀ ਟਕਰਾਅ ਵਿਚਕਾਰ ਰਾਹਤ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜੰਗ ਪ੍ਰਭਾਵਿਤ ਈਰਾਨ ਤੋਂ ਕੱਢੇ ਗਏ 110 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਵੀਰਵਾਰ ਸਵੇਰੇ ਦਿੱਲੀ ਪਹੁੰਚਿਆ। ਇਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਈਰਾਨ ਤੋਂ ਅਰਮੀਨੀਆ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚੋਂ 90 ਵਿਦਿਆਰਥੀ ਜੰਮੂ-ਕਸ਼ਮੀਰ ਦੇ ਹਨ, ਜੋ ਮੁੱਖ ਤੌਰ 'ਤੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ।

ਵਿਦਿਆਰਥੀਆਂ ਦੇ ਪਰਿਵਾਰ ਹਵਾਈ ਅੱਡੇ 'ਤੇ ਆਪਣੇ ਬੱਚਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਰਾਜਸਥਾਨ ਦੇ ਕੋਟਾ ਤੋਂ ਇੱਕ ਪਿਤਾ ਨੇ ਕਿਹਾ, "ਮੇਰਾ ਪੁੱਤਰ ਈਰਾਨ ਵਿੱਚ ਐੱਮਬੀਬੀਐੱਸ ਕਰ ਰਿਹਾ ਸੀ। ਉਹ ਹੁਣ ਭਾਰਤ ਸਰਕਾਰ ਦੁਆਰਾ ਭੇਜੇ ਗਏ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਆ ਰਿਹਾ ਹੈ। ਮੈਂ ਭਾਰਤੀ ਦੂਤਘਰ ਦਾ ਧੰਨਵਾਦ ਕਰਦਾ ਹਾਂ।"

ਇਹ ਵੀ ਪੜ੍ਹੋ : ਰੂਸ ਦੀ ਵੱਡੀ ਚਿਤਾਵਨੀ : ਅਮਰੀਕਾ ਨੇ ਈਰਾਨ 'ਤੇ ਹਮਲਾ ਕੀਤਾ ਤਾਂ ਹੋਵੇਗੀ ਪ੍ਰਮਾਣੂ ਤਬਾਹੀ

ਵਾਰ ਜ਼ੋਨ ਤੋਂ ਆਏ ਵਿਦਿਆਰਥੀ ਨੇ ਕੀ ਕਿਹਾ?
ਵਿਦਿਆਰਥੀ ਅਮਨ ਅਜ਼ਹਰ ਨੇ ਦਿੱਲੀ ਪਹੁੰਚਣ ਤੋਂ ਬਾਅਦ ਏਐੱਨਆਈ ਨੂੰ ਦੱਸਿਆ, "ਮੈਂ ਬਹੁਤ ਖੁਸ਼ ਹਾਂ। ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਮੈਨੂੰ ਕਿਵੇਂ ਮਹਿਸੂਸ ਹੁੰਦਾ ਹੈ। ਈਰਾਨ ਵਿੱਚ ਹਾਲਾਤ ਬਹੁਤ ਮਾੜੇ ਹਨ। ਉੱਥੋਂ ਦੇ ਲੋਕ ਵੀ ਸਾਡੇ ਵਰਗੇ ਹਨ, ਛੋਟੇ ਬੱਚੇ ਵੀ ਮੁਸੀਬਤ ਵਿੱਚ ਹਨ। ਜੰਗ ਕਿਸੇ ਲਈ ਵੀ ਚੰਗੀ ਨਹੀਂ ਹੈ। ਇਹ ਮਨੁੱਖਤਾ ਨੂੰ ਤਬਾਹ ਕਰ ਦਿੰਦੀ ਹੈ।

ਭਾਰਤ ਸਰਕਾਰ ਦੀ ਤੁਰੰਤ ਕਾਰਵਾਈ ਦੀ ਪਰਿਵਾਰਾਂ ਨੇ ਦਿਲੋਂ ਸ਼ਲਾਘਾ ਕੀਤੀ ਗਈ, ਪਰ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਲਈ ਚਿੰਤਾ ਪ੍ਰਗਟ ਕੀਤੀ ਜੋ ਅਜੇ ਵੀ ਈਰਾਨ ਦੇ ਯੁੱਧ ਖੇਤਰ, ਖਾਸ ਕਰਕੇ ਤਹਿਰਾਨ ਵਿੱਚ ਫਸੇ ਹੋਏ ਹਨ।

ਭਾਰਤੀ ਦੂਤਘਰ ਦੀ ਨਾਗਰਿਕਾਂ ਨੂੰ ਐਡਵਾਈਜ਼ਰੀ
15 ਜੂਨ ਨੂੰ ਭਾਰਤੀ ਦੂਤਘਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਜਿਸ ਵਿੱਚ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਬੇਲੋੜੀ ਆਵਾਜਾਈ ਤੋਂ ਬਚਣ ਅਤੇ ਅਧਿਕਾਰਤ ਚੈਨਲਾਂ ਦੇ ਸੰਪਰਕ ਵਿੱਚ ਰਹਿਣ ਦੀ ਅਪੀਲ ਕੀਤੀ ਗਈ। ਭਾਰਤ ਦੀ ਅਪੀਲ ਦਾ ਜਵਾਬ ਦਿੰਦੇ ਹੋਏ ਈਰਾਨ ਨੇ ਆਪਣੇ ਜ਼ਮੀਨੀ ਮਾਰਗਾਂ ਰਾਹੀਂ ਸੁਰੱਖਿਅਤ ਨਿਕਾਸੀ ਦਾ ਭਰੋਸਾ ਦਿੱਤਾ ਹੈ, ਕਿਉਂਕਿ ਈਰਾਨੀ ਹਵਾਈ ਖੇਤਰ ਇਸ ਸਮੇਂ ਬੰਦ ਹੈ। ਵਿਦਿਆਰਥੀਆਂ ਨੂੰ ਅਜ਼ਰਬਾਈਜਾਨ, ਤੁਰਕਮੇਨਿਸਤਾਨ ਅਤੇ ਅਫਗਾਨਿਸਤਾਨ ਵਰਗੇ ਗੁਆਂਢੀ ਦੇਸ਼ਾਂ ਰਾਹੀਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਈਰਾਨ ਠੱਪ ਕਰਨ ਵਾਲਾ ਹੈ ਦੁਨੀਆ ਦੀ ਤੇਲ ਸਪਲਾਈ! ਜਾਣੋ ਭਾਰਤ ਨੂੰ ਹੋਵੇਗਾ ਕਿੰਨਾ ਨੁਕਸਾਨ?

ਈਰਾਨ 'ਚ ਰਹਿ ਰਹੇ 4000 ਭਾਰਤੀ ਨਾਗਰਿਕ
ਵਰਤਮਾਨ ਵਿੱਚ 4,000 ਤੋਂ ਵੱਧ ਭਾਰਤੀ ਨਾਗਰਿਕ ਈਰਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਲਗਭਗ ਅੱਧੇ ਵਿਦਿਆਰਥੀ ਹਨ। ਭਾਰਤ ਸਰਕਾਰ ਉੱਥੇ ਫਸੇ ਹੋਰ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਈਰਾਨੀ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News