ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਉਣ ਪਿੱਛੇ ਇਹ ਹੈ ਖਾਸ ਕਾਰਨ, ਜਾਣੋ ਕੀ ਹੈ ਸਾਲ 2022 ਦੀ ਥੀਮ?

06/21/2022 2:01:17 AM

ਨਵੀਂ ਦਿੱਲੀ : ਅੰਤਰਰਾਸ਼ਟਰੀ ਯੋਗ ਦਿਵਸ 'ਤੇ ਭਾਰਤ ਹੀ ਨਹੀਂ ਸਗੋਂ ਵਿਸ਼ਵ ਸਿਹਤ ਸੰਗਠਨ (WHO) ਅਤੇ ਦੱਖਣ-ਪੂਰਬੀ ਏਸ਼ੀਆਈ ਖੇਤਰ ਵੀ ਯੋਗਾ ਦੇ ਸਰੀਰਕ ਅਤੇ ਮਾਨਸਿਕ ਸਿਹਤ ਲਾਭ ਤੇ ਜੀਵਨ 'ਚ ਇਸ ਦੇ ਯੋਗਦਾਨ ਨੂੰ ਮਨਾਉਣ ਲਈ ਤਿਆਰ ਹਨ। ਨਿਯਮਿਤ ਯੋਗਾ ਅਭਿਆਸ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ। ਇਹ ਗੈਰ-ਸੰਚਾਰੀ ਬਿਮਾਰੀਆਂ (NCDs) ਨੂੰ ਰੋਕਣ ਅਤੇ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਪਿਛਲੇ ਸਾਲ WHO ਨੇ GAPPA ਨੂੰ ਲਾਗੂ ਕਰਨ 'ਤੇ ਇਕ ਖੇਤਰੀ ਰੋਡ ਮੈਪ ਲਾਂਚ ਕੀਤਾ, ਜੋ ਮੈਂਬਰ ਦੇਸ਼ਾਂ ਨੂੰ 2030 ਤੱਕ ਯੋਗਾ ਲਈ ਨੀਤੀਆਂ ਦੀ ਪਛਾਣ ਕਰਨ ਤੇ ਲਾਗੂ ਕਰਨ ਵਿੱਚ ਮਦਦ ਕਰੇਗਾ। ਭਾਰਤ ਵਿੱਚ ਸਿਹਤ ਅਤੇ ਸਿੱਖਿਆ ਮੰਤਰੀਆਂ ਨੇ ਸਰੀਰਕ ਗਤੀਵਿਧੀ ਦੀ ਸਹੂਲਤ ਸਮੇਤ ਸਕੂਲਾਂ 'ਚ ਵਿਆਪਕ ਸਿਹਤ ਪ੍ਰੋਗਰਾਮਾਂ ਦੇ ਲਾਗੂ ਕਰਨ ਨੂੰ ਵਧਾਉਣ ਲਈ ਕਾਰਵਾਈ ਦਾ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ : 20 ਬਿੱਲੀਆਂ ਨੇ ਮਿਲ ਕੇ ਖਾ ਲਿਆ ਮਾਲਕਣ ਦਾ ਅੱਧਾ ਸਰੀਰ, 2 ਹਫ਼ਤੇ ਇਸੇ ਤਰ੍ਹਾਂ ਭਰਦੀਆਂ ਰਹੀਆਂ ਪੇਟ

PunjabKesari

2022 ਯੋਗ ਦਿਵਸ ਦੀ ਥੀਮ
ਕੋਵਿਡ-19 ਦੌਰਾਨ ਯੋਗਾ ਨੇ ਸਾਰੇ ਦੇਸ਼ਾਂ ਅਤੇ ਸੱਭਿਆਚਾਰਾਂ ਦੇ ਲੱਖਾਂ ਲੋਕਾਂ ਦੀ ਸਿਹਤਮੰਦ ਅਤੇ ਚੰਗੀ ਤਰ੍ਹਾਂ ਜਿਊਣ ਵਿੱਚ ਮਦਦ ਕੀਤੀ, ਇਹ ਉਜਾਗਰ ਕੀਤਾ ਕਿ ਯੋਗਾ ਸਾਰੀ ਮਨੁੱਖਤਾ ਲਈ ਹੈ। ਇਸ ਯੋਗਾ ਦਿਵਸ ਦਾ ਥੀਮ ‘ਮਨੁੱਖਤਾ ਲਈ ਯੋਗ’ ਕੋਵਿਡ-19 ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਚੁਣਿਆ ਗਿਆ ਹੈ ਕਿਉਂਕਿ ਕੋਰੋਨਾ ਮਹਾਮਾਰੀ ਨੇ ਨਾ ਸਿਰਫ਼ ਸਾਡੀ ਸਰੀਰਕ ਸਿਹਤ ਨੂੰ ਨੁਕਸਾਨ ਪਹੁੰਚਾਇਆ ਹੈ ਸਗੋਂ ਚਿੰਤਾ, ਉਦਾਸੀ ਵਰਗੀਆਂ ਮਨੋਵਿਗਿਆਨਕ ਤੇ ਮਾਨਸਿਕ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ। ਇਹ ਸਮੱਸਿਆਵਾਂ ਮਨੁੱਖਤਾ ਲਈ ਸਭ ਤੋਂ ਵੱਡੀ ਚੁਣੌਤੀ ਹਨ। ਦੂਜੇ ਪਾਸੇ ਯੋਗਾ ਕਰਨਾ ਸਿਰਫ ਸਰੀਰ ਨੂੰ ਤੰਦਰੁਸਤ ਰੱਖਣ ਜਾਂ ਮਨ ਅਤੇ ਸਰੀਰ 'ਚ ਸੰਤੁਲਨ ਬਣਾਉਣ ਲਈ ਹੀ ਨਹੀਂ, ਸਗੋਂ ਸੰਸਾਰ ਵਿੱਚ ਮਨੁੱਖੀ ਰਿਸ਼ਤਿਆਂ 'ਚ ਸੰਤੁਲਨ ਬਣਾਉਣਾ ਵੀ ਹੈ।

ਖ਼ਬਰ ਇਹ ਵੀ : ਫੜੇ ਗਏ ਸਿੱਧੂ ਮੂਸੇਵਾਲਾ ਦੇ ਕਾਤਲ, ਉਥੇ ਛੁੱਟੀਆਂ ਦੌਰਾਨ ਕੱਲ੍ਹ ਖੁੱਲ੍ਹਣਗੇ ਸਕੂਲ, ਪੜ੍ਹੋ TOP 10

PunjabKesari

21 ਜੂਨ ਨੂੰ ਯੋਗ ਦਿਵਸ ਮਨਾਉਣ ਪਿੱਛੇ 2 ਕਾਰਨ
ਹਰ ਸਾਲ 21 ਜੂਨ ਨੂੰ ਯੋਗ ਦਿਵਸ ਮਨਾਉਣ ਪਿੱਛੇ 2 ਮੁੱਖ ਕਾਰਨ ਹਨ, ਜਿਨ੍ਹਾਂ 'ਚੋਂ ਪਹਿਲਾ ਇਹ ਹੈ ਕਿ ਸਾਲ ਦੇ ਇਸ ਦਿਨ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਸਭ ਤੋਂ ਵੱਧ ਸਮੇਂ ਤੱਕ ਰਹਿੰਦੀਆਂ ਹਨ, ਜੋ ਪ੍ਰਤੀਕਾਤਮਕ ਤੌਰ 'ਤੇ ਮਨੁੱਖੀ ਸਿਹਤ ਅਤੇ ਜੀਵਨ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਦੂਸਰਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ 21 ਜੂਨ ਨੂੰ ਗਰਮੀਆਂ ਦੇ ਸੰਕ੍ਰਮਣ 'ਤੇ ਸੂਰਜ ਦਕਸ਼ਿਨਾਯਨ ਹੁੰਦਾ ਹੈ ਅਤੇ ਉਸ ਤੋਂ ਬਾਅਦ ਆਉਣ ਵਾਲੀ ਪੂਰਨਮਾਸ਼ੀ 'ਤੇ ਭਗਵਾਨ ਸ਼ਿਵ ਨੇ ਪਹਿਲੀ ਵਾਰ ਆਪਣੇ ਸੱਤ ਚੇਲਿਆਂ ਨੂੰ ਯੋਗ ਦੀ ਸਿੱਖਿਆ ਦਿੱਤੀ ਸੀ। ਹਾਲਾਂਕਿ, ਇਹ ਕਾਰਨ ਮਿਥਿਹਾਸਕ ਅਤੇ ਧਾਰਮਿਕ ਵਿਸ਼ਵਾਸਾਂ 'ਤੇ ਅਧਾਰਿਤ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭ੍ਰਿਸ਼ਟਾਚਾਰ ਦੇ ਦੋਸ਼ ’ਚ IAS ਅਧਿਕਾਰੀ ਸਾਥੀ ਸਣੇ ਗ੍ਰਿਫ਼ਤਾਰ

PunjabKesari

ਅੰਤਰਰਾਸ਼ਟਰੀ ਯੋਗ ਦਿਵਸ ਅਤੇ ਇਸ ਦਾ ਮਹੱਤਵ
ਦੱਸ ਦੇਈਏ ਕਿ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 69ਵੇਂ ਸੈਸ਼ਨ 'ਚ ਭਾਸ਼ਣ ਦਿੰਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਬਾਅਦ 11 ਦਸੰਬਰ 2014 ਨੂੰ ਸਿਰਫ 3 ਮਹੀਨਿਆਂ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਦੇ ਯੋਗ ਦਿਵਸ ਪ੍ਰਸਤਾਵ ਨੂੰ ਬਹੁਮਤ ਨਾਲ ਸਵੀਕਾਰ ਕਰ ਲਿਆ ਗਿਆ ਅਤੇ 21 ਜੂਨ 2015 ਨੂੰ ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਯੋਗ ਦਿਵਸ ਦੀ ਸ਼ੁਰੂਆਤ 2015 ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ 'ਚ ਯੋਗ ਦਿਵਸ ਮਨਾਇਆ ਜਾਂਦਾ ਹੈ। ਯੋਗ ਸਾਡੀ ਸੰਸਕ੍ਰਿਤੀ ਅਤੇ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਸਿਹਤਮੰਦ ਅਤੇ ਖੁਸ਼ ਰਹਿਣ ਲਈ ਯੋਗਾ ਬਹੁਤ ਪ੍ਰਭਾਵਸ਼ਾਲੀ ਹੈ। ਭਾਰਤ ਦੇ ਨਾਲ ਅੱਜ ਪੂਰੀ ਦੁਨੀਆ ਯੋਗ ਦੀ ਸ਼ਕਤੀ ਨੂੰ ਮਾਨਤਾ ਦਿੰਦੀ ਹੈ।

PunjabKesari

ਇਹ ਵੀ ਪੜ੍ਹੋ : ਹਾਈ ਕੋਰਟਾਂ ਦੇ ਮੁੱਖ ਜੱਜਾਂ ਦੀ ਹੋਈ ਨਿਯੁਕਤੀ, ਹੁਣ ਜੱਜਾਂ ਦੇ ਖਾਲੀ ਅਹੁਦੇ ਵੀ ਭਰੇ ਜਾਣ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News