ਪੁੰਛ ਨਸ਼ੀਲੇ ਪਦਾਰਥ-ਅੱਤਵਾਦ ਮਾਮਲੇ ''ਚ ਮੁੱਖ ਦੋਸ਼ੀ ਹਿਮਾਚਲ ਤੋਂ ਗ੍ਰਿਫ਼ਤਾਰ
Saturday, Oct 21, 2023 - 02:37 PM (IST)
ਪੁੰਛ/ਮੰਡੀ (ਭਾਸ਼ਾ)- ਪੁੰਛ 'ਚ ਹਥਿਆਰਾਂ, ਵਿਸਫ਼ੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤੋਂ ਤਸਕਰੀ ਨਾਲ ਜੁੜੇ ਇਕ ਮਾਮਲੇ ਦੇ ਮੁੱਖ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁੰਛ ਵਾਸੀ ਮੁਹੰਮਦ ਇਕਬਾਲ ਆਪਣੇ ਤਿੰਨ ਸਾਥੀਆਂ ਦੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਫਰਾਰ ਸੀ, ਜਿਨ੍ਹਾਂ ਨੂੰ 30 ਮਈ ਦੀ ਰਾਤ ਨੂੰ ਪੁੰਛ ਦੇ ਕਰਮਰਾ ਇਲਾਕੇ 'ਚ ਸਰਹੱਦ 'ਤੇ ਬਾੜ ਕੋਲੋਂ ਹਥਿਆਰਾਂ, ਵਿਸਫ਼ੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੇ ਵੱਡੇ ਜ਼ਖੀਰੇ ਨਾਲ ਫੜਿਆ ਗਿਆ ਸੀ।
ਇਹ ਵੀ ਪੜ੍ਹੋ : ਜੰਮੂ 'ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਪੁਲ ਤੋਂ ਹੇਠਾਂ ਡਿੱਗਣ ਨਾਲ 4 ਲੋਕਾਂ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਮੁਹੰਮਦ ਇਕਬਾਲ ਉਦੋਂ ਮੌਕੇ 'ਤੇ ਦੌੜ ਗਿਆ ਸੀ। ਉਨ੍ਹਾਂ ਕਿਹਾ ਕਿ ਤਕਨੀਕੀ ਨਿਗਰਾਨੀ ਅਤੇ ਖੁਫ਼ੀਆ ਜਾਣਕਾਰੀ ਦਾ ਉਪਯੋਗ ਕਰਦੇ ਹੋਏ, ਇਹ ਪਤਾ ਲਗਾਇਆ ਗਿਆ ਕਿ ਇਕਬਾਲ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਲੁਕਿਆ ਹੋਇਆ ਸੀ, ਜਿੱਥੇ ਉਸ ਨੂੰ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਪੁਲਸ ਦੀ ਵਿਸ਼ੇਸ਼ ਜਾਂਚ ਏਜੰਸੀ (ਐੱਸ.ਆਈ.ਏ.) ਦੀ ਇਕ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ 19 ਅਗਸਤ ਨੂੰ ਸਮੂਹ ਦੇ ਸਰਗਨਾ ਮੁਹੰਮਦ ਜਾਵੇਦ ਨੂੰ ਐੱਸ.ਆਈ.ਏ. ਨੇ ਦਿੱਲੀ 'ਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ 25 ਅਗਸਤ ਨੂੰ ਪੁੰਛ ਤੋਂ ਇਕ ਹੋਰ ਸਹਿ-ਸਾਜਿਸ਼ਕਰਤਾ ਲਿਆਕਤ ਦੀ ਗ੍ਰਿਫ਼ਤਾਰੀ ਹੋਈ। ਉਨ੍ਹਾਂ ਕਿਹਾ ਕਿ ਜਾਂਚ 'ਚ ਇਸ ਨਾਰਕੋ-ਅੱਤਵਾਦੀ ਮਾਡਿਊਲ ਨੂੰ ਵਿਦੇਸ਼ਾਂ ਤੋਂ ਸੰਚਾਲਿਤ ਕਰਨ ਵਾਲੇ ਲੋਕਾਂ ਦੀ ਭੂਮਿਕਾ ਦਾ ਪਤਾ ਲੱਗਾ ਹੈ। ਅਧਿਕਾਰੀਆਂ ਅਨੁਸਾਰ ਹੁਣ ਤੱਕ ਮਾਮਲੇ 'ਚ 6 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8