ਝਾਰਖੰਡ ’ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ

2/10/2020 11:40:43 AM

ਹਜ਼ਾਰੀਬਾਗ–ਝਾਰਖੰਡ ਦੇ ਹਜ਼ਾਰੀਬਾਗ ’ਚ ਅਣਪਛਾਤੇ ਬਦਮਾਸ਼ਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ। ਕੋਨਾਰ ਨਦੀ ਦੇ ਤਟ ’ਤੇ ਗਾਂਧੀ ਘਾਟ ’ਤੇ 1948 ’ਚ ਇਹ ਬੁੱਤ ਸਥਾਪਤ ਕੀਤਾ ਗਿਆ ਸੀ। ਇਸ ਨਦੀ ’ਚ ਗਾਂਧੀ ਦੀਆਂ ਅਸਥੀਆਂ ਨੂੰ ਵਿਸਰਜਿਤ ਕੀਤਾ ਗਿਆ ਸੀ। ਹਜ਼ਾਰੀਬਾਗ ਦੇ ਡਿਪਟੀ ਕਮਿਸ਼ਨਰ ਭੁਵਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕੁਮਹਾਰ ਟੋਲੀ ਇਲਾਕੇ ’ਚ ਲੱਗੇ ਬੁੱਤ ਨੂੰ 8 ਫਰਵਰੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਜਲਦ ਹੀ ਨਵਾਂ ਬੁੱਤ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੀ ਪਛਾਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਮੌਕੇ ’ਤੇ ਇਕ ਮੈਜਿਸਟਰੇਟ ਅਤੇ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Edited By Iqbalkaur