NCERT ਦੀ 12ਵੀਂ ਜਮਾਤ ਦੀ ਕਿਤਾਬ ’ਚੋਂ ਗਾਂਧੀ ਦੀ ਹੱਤਿਆ ਤੇ RSS ਨਾਲ ਜੁੜੇ ਅੰਸ਼ ਹਟਾਏ ਗਏ
Thursday, Apr 06, 2023 - 01:49 PM (IST)
ਨਵੀਂ ਦਿੱਲੀ, (ਭਾਸ਼ਾ)- ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਨ. ਸੀ. ਈ.ਆਰ. ਟੀ.) ਦੀ ਨਵੇਂ ਅਕਾਦਮਿਕ ਸੈਸ਼ਨ ਲਈ 12ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਪਾਠ ਪੁਸਤਕ ’ਚੋਂ ਮਹਾਤਮਾ ਗਾਂਧੀ ਦੀ ਮੌਤ ਦਾ ਦੇਸ਼ ਦੀ ਫਿਰਕੂ ਸਥਿਤੀ ’ਤੇ ਪ੍ਰਭਾਵ, ਗਾਂਧੀ ਦੇ ਹਿੰਦੂ-ਮੁਸਲਿਮ ਏਕਤਾ ਦੇ ਸੰਕਲਪ ਨੇ ਹਿੰਦੂ ਕੱਟੜਪੰਥੀਆਂ ਨੂੰ ਭੜਕਾਇਆ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ. ਐਸ.) ਵਰਗੀਆਂ ਸੰਸਥਾਵਾਂ ’ਤੇ ਸੰਖੇਪ ਪਾਬੰਦੀ ਸਮੇਤ ਕਈ ਅੰਸ਼ ਗਾਇਬ ਹਨ।
ਐੱਨ. ਸੀ. ਈ.ਆਰ. ਟੀ. ਹਾਲਾਂਕਿ ਦਾਅਵਾ ਕੀਤਾ ਹੈ ਕਿ ਇਸ ਸਾਲ ਸਿਲੇਬਸ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਅਤੇ ਸਿਲੇਬਸ ਨੂੰ ਪਿਛਲੇ ਸਾਲ ਜੂਨ ਵਿੱਚ ਦਲੀਲ ਭਰਪੂਰ ਬਣਾਇਆ ਗਿਆ ਸੀ। ਪਿਛਲੇ ਸਾਲ ਸਿਲੇਬਸ ਨੂੰ ਦਲੀਲ ਭਰਪੂਰ ਬਣਾਉਣ ਲਈ ਐੱਨ. ਸੀ. ਈ.ਆਰ. ਟੀ . ਨੇ ਗੁਜਰਾਤ ਦੰਗੇ, ਮੁਗਲ ਦਰਬਾਰ, ਐਮਰਜੈਂਸੀ, ਨਕਸਲ ਅੰਦੋਲਨ ਆਦਿ ਬਾਰੇ ਕੁਝ ਨੂੰ ਬੇਤੁਕਾ ਹੋਣ ਕਾਰਨ ਪਾਠ ਪੁਸਤਕ ਵਿੱਚੋਂ ਹਟਾ ਦਿੱਤਾ ਸੀ।
ਟੈਕਸਟ ਬੁੱਕ ਰੈਸ਼ਨੇਲਾਈਜੇਸ਼ਨ ਨੋਟ ਵਿੱਚ ਮਹਾਤਮਾ ਗਾਂਧੀ ਦੇ ਹਵਾਲੇ ਬਾਰੇ ਕੋਈ ਜ਼ਿਕਰ ਨਹੀਂ ਹੈ। ਐੱਨ. ਸੀ. ਈ.ਆਰ. ਟੀ . ਦੇ ਨਿਰਦੇਸ਼ਕ ਦਿਨੇਸ਼ ਸਕਲਾਨੀ ਨੇ ਕਿਹਾ ਕਿ ਸਿਲੇਬਸ ਨੂੰ ਦਲੀਲ ਭਰਪੂਰ ਬਣਾਉਣ ਦਾ ਅਭਿਆਸ ਪਿਛਲੇ ਸਾਲ ਕੀਤਾ ਗਿਆ ਸੀ ਅਤੇ ਇਸ ਸਾਲ ਜੋ ਹੋਇਆ ਹੈ, ਉਹ ਨਵਾਂ ਨਹੀਂ ਹੈ।
ਐੱਨ. ਸੀ. ਈ.ਆਰ. ਟੀ . ਦੀ ਵੈੱਬਸਾਈਟ ’ਤੇ ਇੱਕ ਨੋਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਮਹਾਂਮਾਰੀ ਕਾਰਨ ਇਹ ਮਹਿਸੂਸ ਕੀਤਾ ਗਿਆ ਸੀ ਕਿ ਵਿਦਿਆਰਥੀਆਂ ’ਤੇ ਕੋਰਸ ਸਮੱਗਰੀ ਦਾ ਬੋਝ ਘੱਟ ਕੀਤਾ ਜਾਣਾ ਚਾਹੀਦਾ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਕੋਰਸ ਸਮੱਗਰੀ ਦੇ ਬੋਝ ਨੂੰ ਘਟਾਉਣ ਅਤੇ ਉਸਾਰੂ ਸੋਚ ਦੀ ਵਰਤੋਂ ਕਰਦੇ ਹੋਏ ਤਜਰਬੇ ਸਿੱਖਣ ’ਤੇ ਜ਼ੋਰ ਦਿੰਦੀ ਹੈ।
ਸਿੱਖਿਆ ਮੰਤਰਾਲਾ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਨਵੇਂ ਸਲੇਬਸ ’ਤੇ ਕੰਮ ਅਜੇ ਜਾਰੀ ਹੈ । ਨਵਾਂ ਸਲੇਬਸ 2024 ਦੇ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਕੀਤਾ ਜਾਵੇਗਾ।
