ਮਹਾਤਮਾ ਗਾਂਧੀ ਦੀ ਪੋਤੀ ਊਸ਼ਾ ਗੋਕਨੀ ਦਾ ਦਿਹਾਂਤ, 89 ਸਾਲ ਦੀ ਉਮਰ ''ਚ ਲਏ ਆਖਰੀ ਸਾਹ
03/22/2023 3:48:34 AM

ਮੁੰਬਈ (ਭਾਸ਼ਾ) : ਮਹਾਤਮਾ ਗਾਂਧੀ ਦੀ ਪੋਤੀ ਊਸ਼ਾ ਗੋਕਨੀ ਦਾ ਮੰਗਲਵਾਰ ਨੂੰ ਮੁੰਬਈ ’ਚ ਦਿਹਾਂਤ ਹੋ ਗਿਆ। ਮਣੀ ਭਵਨ ਦੇ ਕਾਰਜਕਾਰੀ ਸਕੱਤਰ ਮੇਘਸ਼ਿਆਮ ਅਜਗਾਂਵਕਰ ਨੇ ਦੱਸਿਆ ਕਿ 89 ਸਾਲਾ ਗੋਕਨੀ ਪਿਛਲੇ 5 ਸਾਲਾਂ ਤੋਂ ਬੀਮਾਰ ਸਨ। ਗੋਕਨੀ ਗਾਂਧੀ ਮੈਮੋਰੀਅਲ ਫੰਡ, ਮੁੰਬਈ ਦੇ ਸਾਬਕਾ ਚੇਅਰਪਰਸਨ ਸਨ, ਜੋ ਕਿ ਮਣੀ ਭਵਨ ’ਚ ਸਥਿਤ ਹੈ। ਮਣੀ ਭਵਨ ਦਾ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ’ਚ ਵਿਸ਼ੇਸ਼ ਮਹੱਤਵ ਹੈ। ਗੋਕਨੀ ਨੇ ਆਪਣਾ ਬਚਪਨ ਵਰਧਾ ਦੇ ਸੇਵਾਗ੍ਰਾਮ ਆਸ਼ਰਮ ’ਚ ਬਿਤਾਇਆ, ਜਿਸ ਦੀ ਸਥਾਪਨਾ ਮਹਾਤਮਾ ਗਾਂਧੀ ਨੇ ਕੀਤੀ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਵਾਲਾ ਅਵਤਾਰ ਸਿੰਘ ਖੰਡਾ ਗ੍ਰਿਫ਼ਤਾਰ
ਮਹਾਤਮਾ ਗਾਂਧੀ ਅਕਸਰ 1917 ਤੋਂ 1934 ਤੱਕ ਮਣੀ ਭਵਨ ਵਿੱਚ ਠਹਿਰੇ ਰਹੇ ਅਤੇ ਇਹ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਗਾਥਾ ਵਿੱਚ ਕੁਝ ਮਹੱਤਵਪੂਰਨ ਫ਼ੈਸਲਿਆਂ ਤੇ ਸ਼ਕਤੀਸ਼ਾਲੀ ਅੰਦੋਲਨਾਂ ਦਾ ਗਵਾਹ ਰਿਹਾ ਹੈ। ਗਾਂਧੀ ਮੈਮੋਰੀਅਲ ਫੰਡ ਮੁੰਬਈ ਅਤੇ ਮਣੀ ਭਵਨ ਗਾਂਧੀ ਮਿਊਜ਼ੀਅਮ ਮਣੀ ਭਵਨ 'ਚ ਗਾਂਧੀਵਾਦੀ ਸਿੱਖਿਆਵਾਂ ਦੇ ਪ੍ਰਚਾਰ ਵਿੱਚ ਲੱਗੇ 2 ਸੰਗਠਨ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।