ਮਹਾਰਾਸ਼ਟਰ : ਲਾਤੂਰ ''ਚ ਭਿਆਨਕ ਜਲ ਸੰਕਟ, 15 ਦਿਨਾਂ ''ਚ ਇਕ ਵਾਰ ਹੋ ਰਹੀ ਪਾਣੀ ਦੀ ਸਪਲਾਈ

02/24/2020 6:02:28 PM

ਔਰੰਗਾਬਾਦ— ਪਿਛਲੇ ਸਾਲ ਚੰਗੇ ਮਾਨਸੂਨ ਦੇ ਬਾਵਜੂਦ ਮਹਾਰਾਸ਼ਟਰ ਦੇ ਲਾਤੂਰ ਸ਼ਹਿਰ 'ਚ ਲੋਕਾਂ ਨੂੰ ਭਿਆਨਕ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀ ਇਸ ਗੱਲ ਨੂੰ ਸਵੀਕਾਰ ਕਰ ਰਹੇ ਹਨ ਕਿ ਘਰਾਂ ਦੀਆਂ ਟੁੱਟੀਆਂ 'ਚ 15 ਦਿਨਾਂ 'ਚ ਇਕ ਵਾਰ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਹੋ ਰਿਹਾ ਹੈ, ਜਿਸ ਕਾਰਨ ਨਗਰ ਬਾਡੀ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਇਸ ਕਾਰਨ ਹਾਲਾਤ ਹੋਰ ਖਰਾਬ ਹੋ ਗਏ ਹਨ।

ਮਹਾਰਾਸ਼ਟਰ ਦਾ ਇਹ 16ਵਾਂ ਸਭ ਤੋਂ ਵੱਡਾ ਸ਼ਹਿਰ ਆਮ ਤੌਰ 'ਤੇ ਪਾਣੀ ਦੇ ਸੰਕਟ ਲਈ ਖਬਰਾਂ 'ਚ ਰਹਿੰਦਾ ਹੈ ਅਤੇ ਇੱਥੋਂ ਦੇ 5 ਲੱਖ ਨਾਗਰਿਕਾਂ ਨੂੰ ਰਾਹਤ ਪਹੁੰਚਾਉਣ ਲਈ ਟਰੇਨ ਰਾਹੀਂ ਪਾਣੀ ਭੇਜਣਾ ਪੈਂਦਾ ਹੈ। ਲਾਤੂਰ ਨਗਰ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲਾਤੂਰ 'ਚ ਬੀਤੇ 6 ਦਿਨਾਂ ਤੋਂ ਨਗਰ ਨਿਗਮ ਵਲੋਂ ਪਾਣੀ ਦੀ ਸਪਲਾਈ ਨਹੀਂ ਕੀਤੀ ਗਈ ਹੈ। ਲਾਤੂਰ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਵਿਜੇ ਚੌਲਖਾਨੇ ਨੇ ਦੱਸਿਆ,''ਬਿਜਲੀ ਦਾ ਬਕਾਇਆ 4.19 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਅਸੀਂ ਲਾਤੂਰ ਦੇ 5 ਲੱਖ ਲੋਕਾਂ ਨੂੰ 6 ਦਿਨਾਂ 'ਚ ਇਕ ਵਾਰ ਪਾਣੀ ਦੀ ਸਪਲਾਈ ਕਰ ਰਹੇ ਸੀ ਪਰ ਹੁਣ 15 ਦਿਨਾਂ 'ਚ ਇਕ ਵਾਰ ਕਰ ਰਹੇ ਹਾਂ।''


Related News