ਹਸਪਤਾਲਾਂ ਨੂੰ 80 ਫੀਸਦੀ ਆਕਸੀਜਨ ਸਿਲੰਡਰ ਦਿੱਤੇ ਜਾਣਗੇ : ਊਧਵ ਠਾਕਰੇ

Friday, Sep 11, 2020 - 12:08 PM (IST)

ਹਸਪਤਾਲਾਂ ਨੂੰ 80 ਫੀਸਦੀ ਆਕਸੀਜਨ ਸਿਲੰਡਰ ਦਿੱਤੇ ਜਾਣਗੇ : ਊਧਵ ਠਾਕਰੇ

ਠਾਣੇ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕੋਵਿਡ-19 ਦੇ ਮਾਮਲੇ ਵਧਣ ਦੀ ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਹਸਪਤਾਲਾਂ ਨੂੰ 80 ਫੀਸਦੀ ਅਤੇ ਉਦਯੋਗ ਨੂੰ 20 ਫੀਸਦੀ ਆਕਸੀਜਨ ਸਿਲੰਡਰ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬੇ 'ਚ ਸ਼ੁਰੂਆਤ 'ਚ ਇਨਫੈਕਸ਼ਨ ਦੀ ਜਾਂਚ ਲਈ ਕੁਝ ਹੀ ਪ੍ਰਯੋਗਸ਼ਾਲਾਵਾਂ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 550 ਹੋ ਗਈ ਹੈ। ਠਾਕਰੇ ਨੇ ਨਵੀਂ ਮੁੰਬਈ 'ਚ ਵੀਰਵਾਰ ਨੂੰ ਇਕ ਪ੍ਰਯੋਗਸ਼ਾਲਾ ਅਤੇ 6 ਕੋਵਿਡ ਦੇਖਭਾਲ ਕੇਂਦਰਾਂ ਦੇ ਉਦਘਾਟਨ ਦੌਰਾਨ ਇਹ ਗੱਲ ਕਹੀ।

ਉਨ੍ਹਾਂ ਵਲੋਂ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ,''ਆਉਣ ਵਾਲੇ ਦਿਨਾਂ 'ਚ ਕੋਵਿਡ-19 ਦੇ ਮਾਮਲੇ ਵਧਣ ਦੀ ਵਿਸ਼ਵ ਸਿਹਤ ਦੀ ਚੇਤਾਵਨੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਹਸਪਤਾਲਾਂ ਨੂੰ 80 ਫੀਸਦੀ ਅਤੇ ਉਦਯੋਗਾਂ ਨੂੰ 20 ਫੀਸਦੀ ਆਕਸੀਜਨ ਸਿਲੰਡਰ ਦੇਣ ਦਾ ਫੈਸਲਾ ਕੀਤਾ ਹੈ।'' ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸੂਬਾ ਸਰਕਾਰ ਮਹਾਮਾਰੀ ਨਾਲ ਨਜਿੱਠਣ ਲਈ ਵੱਡੀ ਗਿਣਤੀ 'ਚ ਸਿਹਤ ਕੇਂਦਰਾਂ ਦੀ ਸਥਾਪਨਾ ਕਰ ਰਹੀ ਹੈ। ਠਾਕਰੇ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਉਣ, ਹੱਥ ਧੋਣ ਵਰਗੇ ਚੌਕਸੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਵੀ ਅਪੀਲ ਕੀਤੀ।


author

DIsha

Content Editor

Related News