ਮਹਾਰਾਸ਼ਟਰ ''ਚ 30 ਜੂਨ ਤੋਂ ਬਾਅਦ ਵੀ ਜਾਰੀ ਰਹੇਗੀ ਤਾਲਾਬੰਦੀ : ਊਧਵ ਠਾਕਰੇ

Sunday, Jun 28, 2020 - 04:04 PM (IST)

ਮਹਾਰਾਸ਼ਟਰ ''ਚ 30 ਜੂਨ ਤੋਂ ਬਾਅਦ ਵੀ ਜਾਰੀ ਰਹੇਗੀ ਤਾਲਾਬੰਦੀ : ਊਧਵ ਠਾਕਰੇ

ਮੁੰਬਈ- ਮਹਾਰਾਸ਼ਟਰ 'ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਐਤਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸਾਫ਼ ਕਰ ਦਿੱਤਾ ਕਿ ਪ੍ਰਦੇਸ਼ ਤੋਂ ਲਾਕਡਾਊਨ (ਤਾਲਾਬੰਦੀ) ਹਾਲੇ ਨਹੀਂ ਹਟਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਜਾਰੀ ਹੈ। ਇਸ ਕਾਰਨ 30 ਜੂਨ ਨੂੰ ਤਾਲਾਬੰਦੀ ਨਹੀਂ ਹਟਾਈ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਤਾਲਾਬੰਦੀ 'ਚ ਹੌਲੀ-ਹੌਲੀ ਛੋਟ ਦਿੱਤੀ ਜਾਵੇਗੀ। ਮਹਾਰਾਸ਼ਟਰ ਕੋਵਿਡ-19 ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਊਧਵ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜ਼ਿਆਦਾ ਮਾਤਰਾ 'ਚ ਭੀੜ ਕੀਤੀ ਗਈ ਤਾਂ ਤਾਲਾਬੰਦੀ ਦਾ ਸਖਤੀ ਨਾਲ ਪਾਲਣ ਨਹੀਂ ਕੀਤਾ ਜਾਵੇਗਾ। ਊਧਵ ਨੇ ਕਿਹਾ ਕਿ ਅਨਲੌਕ ਸ਼ੁਰੂ ਹੋਣ 'ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ ਵਧ ਸਕਦੀ ਹੈ। ਸੂਬਾ ਸਰਕਾਰ ਨੇ ਵਧ ਤੋਂ ਵਧ ਟੈਸਟ ਕਰਵਾਉਣਾ ਸ਼ੁਰੂ ਕੀਤਾ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਊਧਵ ਨੇ ਕਿਹਾ ਕਿ ਵਿਸ਼ਵ 'ਚ ਕੋਰੋਨਾ ਲਈ ਜਿਵੇਂ ਹੀ ਕਿਸੇ ਨਵੀਂ ਦਵਾਈ ਦਾ ਨਾਂ ਆਉਂਦਾ ਹੈ, ਉਹ ਖੁਦ ਉਸ ਨੂੰ ਰਾਜ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਮੇਂ ਰੇਡਮੇਸਿਵਿਰ ਅਤੇ ਇਕ ਹੋਰ ਦਵਾਈ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ। ਕੇਂਦਰ ਸਰਕਾਰ ਤੋਂ ਇਸ ਦਵਾਈ ਦੀ ਮਨਜ਼ੂਰੀ ਪਿਛਲੇ ਹਫ਼ਤੇ ਮਿਲ ਚੁਕੀ ਹੈ। ਉਹ ਇਨ੍ਹਾਂ ਦੋਹਾਂ ਦਵਾਈਆਂ ਨੂੰ ਜਲਦ ਸੂਬੇ 'ਚ ਲਿਆ ਕੇ ਹਸਪਤਾਲਾਂ 'ਚ ਮੁਫ਼ਤ ਉਪਲੱਬਧ ਕਰਵਾਉਣਗੇ। ਊਧਵ ਨੇ ਕਿਹਾ ਕਿ ਪਰਸੋਂ ਅਸੀਂ ਨੈਸ਼ਨਲ ਡਾਕਟਰਜ਼ ਡੇਅ ਮਨ੍ਹਾ ਰਹੇ ਹਾਂ। ਉਹ ਸਾਡੇ ਲਈ ਲੜ ਰਹੇ ਹਨ, ਮੈਂ ਉਨ੍ਹਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦਾ ਹਾਂ। ਕੋਰੋਨਾ ਹਾਲੇ ਖਤਮ ਨਹੀਂ ਹੋਇਆ ਹੈ, ਅਸੀਂ ਇਸ ਮੁੱਦੇ ਨਾਲ ਇਕੱਠੇ ਨਿਪਟਾਂਗੇ। ਸਾਨੂੰ ਬੇਚੈਨ ਨਹੀਂ ਹੋਣਾ ਚਾਹੀਦਾ ਅਤੇ ਗੈਰ-ਜ਼ਰੂਰੀ ਰੂਪ ਨਾਲ ਬਾਹਰ ਨਹੀਂ ਜਾਣਾ ਚਾਹੀਦਾ।


author

DIsha

Content Editor

Related News