ਲੰਬੇ ਸਮੇਂ ਤੋਂ ਬੀਮਾਰ ਸੀ ਮਾਂ, ਮੁਕਤੀ ਦੇਣ ਲਈ ਬੇਟੇ ਨੇ ਕਰ ਦਿੱਤਾ ਕਤਲ

12/31/2019 2:35:06 PM

ਪਾਲਘਰ/ਮੁੰਬਈ— ਮਹਾਰਾਸ਼ਟਰ ਦੇ ਪਾਲਘਰ ਜ਼ਿਲੇ 'ਚ ਰਹਿਣ ਵਾਲੇ 30 ਸਾਲਾ ਸ਼ਖਸ ਨੇ ਲੰਬੇ ਸਮੇਂ ਤੋਂ ਬੀਮਾਰ ਆਪਣੀ ਮਾਂ ਨੂੰ ਮੁਕਤੀ ਦੇਣ ਲਈ ਉਸ ਦਾ ਕਤਲ ਕਰ ਦਿੱਤਾ। ਪੁਲਸ ਅਨੁਸਾਰ, ਦੋਸ਼ੀ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਉਸ ਦੀ ਮਾਂ ਰਸੋਈ 'ਚ ਉਸ ਲਈ ਨਾਸ਼ਤਾ ਬਣਾ ਰਹੀ ਸੀ। ਦੋਸ਼ੀ ਜੈਪ੍ਰਕਾਸ਼ ਡੋਭੀ ਨੇ ਆਪਣੀ ਮਾਂ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ 'ਚ ਜੈਪ੍ਰਕਾਸ਼ ਦੇ ਵੱਡੇ ਭਰਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ ਉਸ ਦਾ ਛੋਟਾ ਭਰਾ ਮਾਨਸਿਕ ਰੂਪ ਨਾਲ ਬੀਮਾਰ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪੀੜਤ ਮਹਿਲਾ ਚੰਦਰਾਵਤੀ ਐਤਵਾਰ ਨੂੰ ਆਪਣੇ ਘਰ ਦੀ ਰਸੋਈ 'ਚ ਖਾਣਾ ਬਣਾ ਰਹੀ ਸੀ, ਇਸੇ ਦੌਰਾਨ ਜੈਪ੍ਰਕਾਸ਼ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ। ਪਰਿਵਾਰ ਨੂੰ ਇਸ਼ ਗੱਲ ਦਾ ਪਤਾ ਉਦੋਂ ਲੱਗਾ, ਜਦੋਂ ਚੰਦਰਾਵਤੀ ਦਾ ਵੱਡਾ ਬੇਟਾ ਆਪਣੀ ਮਾਂ ਨੂੰ ਮਿਲਣ ਉਸ ਦੇ ਘਰ ਪੁੱਜਿਆ।

ਵੱਡੇ ਬੇਟੇ ਨੇ ਦਿੱਤੀ ਪੁਲਸ ਨੂੰ ਜਾਣਕਾਰੀ
ਮਾਂ ਨੂੰ ਮ੍ਰਿਤਕ ਹਾਲਤ 'ਚ ਦੇਖ ਕੇ ਬੇਟੇ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਔਰਤ ਦੀ ਲਾਸ਼ ਬਰਾਮਦ ਕੀਤੀ। ਪੁਲਸ ਅਨੁਸਾਰ ਪੀੜਤ ਔਰਤ ਆਪਣੇ ਪਤੀ ਨਾਲ ਤਾਰਾਪੁਰ 'ਚ ਰਹਿੰਦੀ ਸੀ। ਪੀੜਤਾ ਦੀ ਬੇਟੀ ਐੱਨ.ਪੀ.ਸੀ.ਆਈ.ਐੱਲ. ਦੇ ਇਕ ਸਕੂਲ 'ਚ ਪੜ੍ਹਾਉਂਦੀ ਹੈ। ਪੀੜਤਾ ਦਾ ਵੱਡਾ ਬੇਟਾ ਹਰ ਐਤਵਾਰ ਉਸ ਨੂੰ ਮਿਲਣ ਲਈ ਆਉਂਦਾ ਸੀ ਅਤੇ ਐਤਵਾਰ ਨੂੰਜਦੋਂ ਉਹ ਘਰ ਪੁੱਜਿਆ ਤਾਂ ਉਸ ਨੇ ਮਾਂ ਨੂੰ ਮ੍ਰਿਤ ਹਾਲਤ 'ਚ ਦੇਖਿਆ।

ਦੋਸ਼ੀ ਦਾ ਕਰਵਾਇਆ ਜਾ ਰਿਹੈ ਮੈਡੀਕਲ ਟੈਸਟ
ਪਰਿਵਾਰ ਅਨੁਸਾਰ, ਜਿਸ ਰੋਜ਼ ਇਹ ਘਟਨਾ ਹੋਈ, ਉਸ ਦਿਨ ਚੰਦਰਾਵਤੀ ਨਾਲ ਸਿਰਫ਼ ਉਸ ਦਾ ਛੋਟਾ ਬੇਟਾ ਹੀ ਘਰ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਸੰਬੰਧ 'ਚ ਆਈ.ਪੀ.ਸੀ. ਦੀ ਧਾਰਾ 302 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਦੇ ਮਾਨਸਿਕ ਰੂਪ ਨਾਲ ਬੀਮਾਰ ਹੋਣ ਦੇ ਦਾਅਵੇ ਦੀ ਜਾਂਚ ਲਈ ਉਸ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ।


DIsha

Content Editor

Related News