ਸ਼ਿਵ ਸੈਨਾ ਨੇ ਤੋੜੀ 30 ਸਾਲ ਦੀ ਦੋਸਤੀ : ਰਵੀਸ਼ੰਕਰ ਪ੍ਰਸਾਦ

11/23/2019 4:45:14 PM

ਨਵੀਂ ਦਿੱਲੀ– ਮਹਾਰਾਸ਼ਟਰ ’ਚ ਸਰਕਾਰ ਗਠਨ ਨੂੰ ਲੈ ਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸ਼ਿਵ ਸੈਨਾ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ’ਚ ਭਾਜਪਾ-ਸ਼ਿਵ ਸੈਨਾ ਨੂੰ ਜਨਾਦੇਸ਼ ਮਿਲਿਆ ਸੀ ਅਤੇ ਭਾਜਪਾ ਵੱਡੀ ਪਾਰਟੀ ਬਣ ਕੇ ਉੱਭਰੀ। ਰਵੀਸ਼ੰਕਰ ਪ੍ਰਸਾਦ ਨੇ ਅੱਗੇ ਕਿਹਾ ਕਿ ਸ਼ਿਵ ਸੈਨਾ ਨੇ ਸਵਾਰਥ ਲਈ 30 ਸਾਲ ਦੀ ਦੋਸਤੀ ਤੋੜ ਦਿੱਤੀ। ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕੁਰਸੀ ਲਈ ਮੈਚ ਫਿਕਸਿੰਗ ਕਿਵੇਂ ਹੋ ਗਈ? ਰਵੀਸ਼ੰਕਰ ਨੇ ਕਿਹਾ ਕਿ ਕੀ ਇਹ ਲੋਕਤੰਤਰ ਦਾ ਕਤਲ ਨਹੀਂ ਹੈ, ਜਦੋਂ ਉਹ ਕਾਂਗਰਸ ਅਤੇ ਐੱਨ.ਸੀ.ਪੀ. ਨਾਲ ਹੱਥ ਮਿਲਾਉਂਦੇ ਹਨ, ਜਿੱਥੇ ਅਜੀਤ ਪਵਾਰ ਵੀ ਟੇਬਲ ’ਤੇ ਸਨ? ਪਰ ਬਾਅਦ ’ਚ ਅਜੀਤ ਪਵਾਰ ਦੀ ਅਗਵਾਈ ’ਚ ਐੱਨ.ਸੀ.ਪੀ. ਦਾ ਇਕ ਵੱਡਾ ਹਿੱਸਾ ਦੇਵੇਂਦਰ ਫੜਨਵੀਸ ਨਾਲ ਆ ਗਿਆ? 

ਇਹ ਨਵਾਂ ਗਠਜੋੜ ਇਕ ਸਥਿਰ ਸਰਕਾਰ ਦੇਵੇਗਾ। ਇਹ ਪਿਛਲੇ ਦਰਵਾਜ਼ੇ ਦੇ ਮਾਧਿਅਮ ਨਾਲ ਦੇਸ਼ ਦੀ ਵਿੱਤੀ ਰਾਜਧਾਨ ਨੂੰ ਪਿੱਛੇ ਧੱਕਣ ਦੀ ਸਾਜਿਸ਼ ਸੀ। ਉਨ੍ਹਾਂ ਨੇ ਕਿਹਾ,‘‘ਮੈਂ ਉਨ੍ਹਾਂ ਲੋਕਾਂ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ, ਜੋ ਬਾਲਾ ਸਾਹਿਬ ਦੇ ਆਦੇਸ਼ਾਂ ’ਤੇ ਖਰੇ ਨਹੀਂ ਉਤਰੇ? ਕਾਂਗਰਸ ਦੇ ਪ੍ਰਤੀ ਉਨ੍ਹਾਂ ਦਾ ਵਿਰੋਧ ਜਗ ਜ਼ਾਹਰ ਸੀ। ਜੋ ਲੋਕ ਆਪਣੀ ਪੂਰੀ ਵਿਰਾਸਤ ਨੂੰ ਨਸ਼ਟ ਕਰ ਰਹੇ ਸਨ, ਉਹ ਸਾਨੂੰ ਹੁਣ ਸਿਖਾ ਰਹੇ ਹਨ। ਜੋ ਲੋਕ ਸੱਤਾ ਲਈ ਸਮਝੌਤਾ ਕਰਨ ਨੂੰ ਤਿਆਰ ਹਨ, ਉਨ੍ਹਾਂ ਨੂੰ ਸ਼ਿਵਾਜੀ ਬਾਰੇ ਗੱਲ ਨਹੀਂ ਕਰਨੀ ਚਾਹੀਦੀ।’’

ਰਵੀਸ਼ੰਕਰ ਨੇ ਕਿਹਾ ਕਿ ਪੂਰੀ ਚੋਣਾਵੀ ਮੁਹਿੰਮ ਦੌਰਾਨ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਰੂਪ ’ਚ ਪ੍ਰਾਜੈਕਟ ਕੀਤਾ ਗਿਆ ਸੀ। ਭਾਜਪਾ ਦੇ ਸਪੋਰਟ ਬੇਸ ਅਤੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ’ਤੇ ਸ਼ਿਵ ਸੈਨਾ ਦੇ ਉਮੀਦਵਾਰਂ ਦੀ ਕਾਮਯਾਬੀ ’ਚ ਅਹਿਮ ਭੂਮਿਕਾ ਨਿਭਾਈ।


DIsha

Content Editor

Related News