ਮਹਾਰਾਸ਼ਟਰ ਦੇ ਇਕ ਹੋਰ ਪਿੰਡ ਨੇ EVM ਖਿਲਾਫ ਪਾਸ ਕੀਤਾ ਮਤਾ
Tuesday, Dec 10, 2024 - 11:22 PM (IST)
ਪੁਣੇ, (ਭਾਸ਼ਾ)- ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ਦੀ ਕੋਲੇਵਾੜੀ ਗ੍ਰਾਮ ਸਭਾ ਨੇ ਭਵਿੱਖ ’ਚ ਹੋਣ ਵਾਲੀਆਂ ਚੋਣਾਂ ਬੈਲਟ ਪੇਪਰਾਂ ਰਾਹੀਂ ਕਰਾਉਣ ਦਾ ਮਤਾ ਪਾਸ ਕੀਤਾ ਹੈ। ਮਹਾਰਾਸ਼ਟਰ ਵਿਚ ਕੋਲੇਵਾੜੀ ਈ. ਵੀ. ਐੱਮ. ਖਿਲਾਫ ਮਤਾ ਪਾਸ ਕਰਨ ਵਾਲਾ ਦੂਜਾ ਪਿੰਡ ਬਣ ਗਿਆ ਹੈ। ਕੋਲੇਵਾੜੀ ਪਿੰਡ ਕਰਾੜ (ਦੱਖਣੀ) ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ, ਜਿਸ ਦੀ ਨੁਮਾਇੰਦਗੀ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਕਰਦੇ ਸਨ।
ਨਵੰਬਰ ਵਿਚ ਹੋਏ ਚੋਣ ਮੁਕਾਬਲੇ ਵਿਚ ਭਾਜਪਾ ਉਮੀਦਵਾਰ ਅਤੁਲ ਭੋਸਲੇ ਤੋਂ 39,355 ਵੋਟਾਂ ਨਾਲ ਪ੍ਰਿਥਵੀਰਾਜ ਚਵਾਨ ਹਾਰ ਗਏ ਸਨ। ਕੁਝ ਦਿਨ ਪਹਿਲਾਂ ਸੋਲਾਪੁਰ ਦੇ ਮਾਲਸ਼ੀਰਸ ਹਲਕੇ ਦੇ ਮਰਕਡਵਾੜੀ ਪਿੰਡ ਦੇ ਲੋਕਾਂ ਦੇ ਇਕ ਵਰਗ ਨੇ ਈ. ਵੀ. ਐੱਮ. ਦੀ ਭਰੋਸੇਯੋਗਤਾ ’ਤੇ ਸ਼ੱਕ ਜ਼ਾਹਿਰ ਕਰਦਿਆਂ ਇਸ ਵਿਰੁੱਧ ਮਤਾ ਪਾਸ ਕੀਤਾ ਸੀ।