ਬੰਦ ਪਈ ਦੁਕਾਨ ’ਚੋਂ ਮਿਲੇ ਕੰਨ, ਅੱਖ ਤੇ ਚਿਹਰੇ ਦੇ ਕਈ ਹਿੱਸੇ, ਲੋਕਾਂ ਦੇ ਉੱਡੇ ਹੋਸ਼

Tuesday, Mar 29, 2022 - 10:32 AM (IST)

ਬੰਦ ਪਈ ਦੁਕਾਨ ’ਚੋਂ ਮਿਲੇ ਕੰਨ, ਅੱਖ ਤੇ ਚਿਹਰੇ ਦੇ ਕਈ ਹਿੱਸੇ, ਲੋਕਾਂ ਦੇ ਉੱਡੇ ਹੋਸ਼

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਾਸਿਕ ਸ਼ਹਿਰ ਦੇ ਮੁੰਬਈ ਨਾਕਾ ਇਲਾਕੇ ’ਚ ਸਥਿਤ ਇਕ ਇਮਾਰਤ ਦੇ ਤਹਿਖਾਨੇ ’ਚ ਬੰਦ ਪਈ ਇਕ ਦੁਕਾਨ ਤੋਂ ਅੱਖ, ਕੰਨ ਅਤੇ ਚਿਹਰੇ ਦੇ ਹਿੱਸੇ ਸਮੇਤ ਕਈ ਮਨੁੱਖੀ ਅੰਗ ਬਰਾਮਦ ਕੀਤੇ ਗਏ। ਇਸ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਇਸ ਘਟਨਾ ਨੂੰ ਲੈ ਕੇ ਹਰ ਕੋਈ ਹੈਰਾਨ ਹੈ।

ਜਾਣਕਾਰੀ ਮੁਤਾਬਕ ਦੁਕਾਨ ਕਈ ਸਾਲਾਂ ਤੋਂ ਬੰਦ ਸੀ। ਪੁਲਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਦਬੂ ਆਉਣ ’ਤੇ ਆਲੇ-ਦੁਆਲੇ ਦੇ ਲੋਕਾਂ ਨੇ ਸੂਚਨਾ ਦਿੱਤੀ। ਦੁਕਾਨ ਕਬਾੜ ਨਾਲ ਭਰੀ ਹੋਈ ਸੀ ਅਤੇ ਉਥੇ ਪਲਾਸਟਿਕ ਦੇ 2 ਡੱਬੇ ਖੁੱਲ੍ਹੇ ਪਏ ਸਨ, ਜਿਨ੍ਹਾਂ ’ਚੋਂ ਅੱਖ, ਕੰਨ, ਦਿਮਾਗ ਅਤੇ ਚਿਹਰੇ ਦੇ ਹਿੱਸਿਆਂ ਸਮੇਤ ਕਈ ਮਨੁੱਖੀ ਅੰਗ ਮਿਲੇ। ਫੋਰੈਂਸਿਕ ਟੀਮ ਮਨੁੱਖੀ ਅੰਗਾਂ ਨੂੰ ਜਾਂਚ ਲਈ ਲੈ ਗਈ।

ਮੁੰਬਈ ਨਾਕਾ ਥਾਣੇ ਦੀ ਪੁਲਸ ਨੇ ਦੱਸਿਆ ਕਿ ਦੁਕਾਨ ਮਾਲਕ ਦੇ 2 ਬੇਟੇ ਪੇਸ਼ੇ ਤੋਂ ਡਾਕਟਰ ਹਨ, ਇਸ ਲਈ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਮਨੁੱਖੀ ਅੰਗਾਂ ਨੂੰ ਮੈਡੀਕਲ ਦੇ ਮਕਸਦ ਨਾਲ ਰੱਖਿਆ ਗਿਆ ਹੋਵੇਗਾ। ਪੁਲਸ ਨੇ ਦੱਸਿਆ ਕਿ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।


author

Tanu

Content Editor

Related News