ਮਹਾਰਾਸ਼ਟਰ: 24 ਘੰਟਿਆਂ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 11 ਹਜ਼ਾਰ ਤੋਂ ਪਾਰ

Friday, May 01, 2020 - 11:30 PM (IST)

ਮਹਾਰਾਸ਼ਟਰ: 24 ਘੰਟਿਆਂ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 11 ਹਜ਼ਾਰ ਤੋਂ ਪਾਰ

ਮੁੰਬਈ— ਮਹਾਰਾਸ਼ਟਰ 'ਚ ਸ਼ੁੱਕਰਵਾਰ ਨੂੰ ਇਕ ਦਿਨ 'ਚ ਕੋਰੋਨਾ ਵਾਇਰਸ ਪੀੜਤਾਂ ਦੇ ਸਭ ਤੋਂ ਜ਼ਿਆਦਾ 1,008 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ 'ਚ ਕੋਵਿਡ-19 ਪੀੜਤਾਂ ਦੀ ਸੰਖਿਆਂ ਵੱਧ ਕੇ 11, 506 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ 26 ਲੋਕਾਂ ਦੀ ਮੌਤ ਹੋਈ ਤੇ 106 ਲੋਕਾਂ ਨੂੰ ਛੁੱਟੀ ਦੇ ਦਿੱਤੀ ਹੈ। ਸੂਬੇ 'ਚ ਮ੍ਰਿਤਕਾਂ ਦੀ ਸੰਖਿਆਂ 485 ਹੋ ਗਈ ਹੈ। ਛੁੱਟੀ ਲੈ ਚੁੱਕੇ ਲੋਕਾਂ ਦੀ ਗਿਣਤੀ 1879 ਹੈ।

PunjabKesari

ਸ਼ੁੱਕਰਵਾਰ ਨੂੰ ਪੁਣੇ ਸ਼ਹਿਰ 'ਚ 10, ਮੁੰਬਈ 'ਚ 5 , ਜਲਗਾਂਓ ਜ਼ਿਲ੍ਹੇ 'ਚ ਤਿੰਨ ਤੇ ਪੁਣੇ ਜ਼ਿਲ੍ਹੇ, ਸਿੰਧੂਦੁਰਗ, ਠਾਣੇ, ਨਾਂਦੇੜ, ਔਰੰਗਾਬਾਦ ਤੇ ਪਰਭਣੀ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਇਸ ਤੋਂ ਇਲਾਵਾ ਮੁੰਬਈ 'ਚ ਉਤਰ ਪ੍ਰਦੇਸ਼ ਦੇ ਨਿਵਾਸੀ ਦੀ ਪੀੜਤ ਦੇ ਇਲਾਜ਼ ਦੌਰਾਨ ਮੌਤ ਹੋ ਗਈ। ਬਿਆਨ 'ਚ ਕਿਹਾ ਗਿਆ ਕਿ 26 'ਚੋਂ 15 ਰੋਗੀ ਕਈ ਬੀਮਾਰੀਆਂ ਨਾਲ ਜੂਝ ਰਹੇ ਸਨ।

PunjabKesari
ਔਰੰਗਾਬਾਦ 'ਚ ਸ਼ੁੱਕਰਵਾਰ ਨੂੰ 32 ਲੋਕਾਂ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਤੇ 47 ਸਾਲਾ ਕੋਰੋਨਾ ਪੀੜਤ ਚਾਲਕ ਦੀ ਅੱਜ ਸਵੇਰੇ ਇੱਥੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀ. ਐੱਮ. ਸੀ. ਐੱਚ.) 'ਚ ਮੌਤ ਹੋ ਗਈ। ਜੀ. ਐੱਮ. ਸੀ. ਐੱਚ. ਦੇ ਮੁੱਖ ਡਾਕਟਰ ਕਾਨਨ ਯੇਲਿਕਰ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਰਿਪੋਰਟ ਨੈਗੀਟੇਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ। ਕੋਰੋਨਾ ਦੇ 32 ਨਵੇਂ ਮਰੀਜ਼ ਮਿਲਣ ਨਾਲ ਕੋਰੋਨਾ ਪਾਜ਼ੀਟਿਵਾਂ ਦੀ ਸੰਖਿਆਂ ਵੱਧ ਕੇ 209 ਹੋ ਗਈ। ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਤੇ 24 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜਿਆ ਗਿਆ।

PunjabKesari


author

Gurdeep Singh

Content Editor

Related News