ਇੰਝ ਕਰੋ ਸੈਕਸ ਤੇ ਹੋਵੇਗਾ ਬੇਟਾ-ਬੇਟੀ ਦਾ ਬਿਆਨ ਦੇਣ ਵਾਲੇ ਮਹਾਰਾਜ ''ਤੇ ਨਹੀਂ ਹੋਵੇਗਾ ਕੇਸ ਦਰਜ
Tuesday, Feb 18, 2020 - 08:29 PM (IST)

ਔਰੰਗਾਬਾਦ — ਮਹਾਰਾਸ਼ਟਰ ਸਰਕਾਰ ਸੈਕਸ ਸਬੰਧ ਬਣਾਉਣ ਦੀਆਂ ਤਰੀਕਾਂ ਦੇ ਆਧਾਰ ’ਤੇ ਬੱਚੇ ਦੇ ਲਿੰਗ ਨਿਰਧਾਰਣ ਸਬੰਧੀ ਬਿਆਨ ਦੇਣ ਵਾਲੇ ਮਰਾਠੀ ਕੀਰਤਨਕਾਰ ਨਿਰਵਰਤੀ ਮਹਾਰਾਜ ਇੰਦੁਰੀਕਰ ਦੇ ਖਿਲਾਫ ਕੇਸ ਦਰਜ ਨਹੀਂ ਕਰਾਏਗੀ। ਪ੍ਰਦੇਸ਼ ਸਰਕਾਰ ’ਚ ਮੰਤਰੀ ਬੱਚੂ ਕੱਡੂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਦੁਰੀਕਰ ਨੇ ਆਪਣੇ ਕੀਰਤਨ ਦੌਰਾਨ ਕਥਿਤ ਤੌਰ ’ਤੇ ਕਿਹਾ ਸੀ ਕਿ ਈਵਨ ਨੰਬਰ ਵਾਲੀ ਤਰੀਕ ’ਚ ਸੈਕਸ ਸਬੰਧ ਬਣਾਉਣ ਨਾਲ ਬੇਟੇ ਦਾ ਜਨਮ ਹੁੰਦਾ ਹੈ ਅਤੇ ਔਡ ਨੰਬਰ ਵਾਲੀ ਤਰੀਕ ’ਤੇ ਬੇਟੀ ਪੈਦਾ ਹੁੰਦੀ ਹੈ।
ਕੀਰਤਨਕਾਰ ਦੇ ਇਸ ਬਿਆਨ ’ਤੇ ਸਵੈ–ਸੇਵੀ ਸੰਸਥਾ ਅੰਧਸ਼ਰਧਾ ਨਿਰਮੂਲਣ ਸਮਿਤੀ ਨੇ ਪਿਛਲੇ ਹਫਤੇ ਇੰਦੁਰੀਕਰ ਦੇ ਖਿਲਾਫ ਕੇਸ ਦਰਜ ਕਰਨ ਦੀ ਪ੍ਰਦੇਸ਼ ਨੂੰ ਮੰਗ ਕੀਤੀ ਸੀ। ਸੰਸਥਾ ਦਾ ਦੋਸ਼ ਹੈ ਕਿ ਇੰਦੁਰੀਕਰ ਮਹਾਰਾਜ ਦੀ ਟਿੱਪਣੀ ਨੇ ਗਰਭ ਧਾਰਨ ਤੋਂ ਪਹਿਲਾਂ ਅਤੇ ਡਲਿਵਰੀ ਤੋਂ ਪਹਿਲਾਂ ਨਿਦਾਨ ਤਕਨੀਕ (ਪੀ. ਸੀ. ਪੀ. ਐੱਨ. ਡੀ. ਟੀ.) ਐਕਟ ਦੀ ਉਲੰਘਣਾ ਕੀਤੀ ਹੈ।