ਮਹਾਰਾਸ਼ਟਰ ’ਚ 1 ਜੂਨ ਤਕ ਵਧੀ ਤਾਲਾਬੰਦੀ ਦੀ ਮਿਆਦ, ਸੂਬੇ ’ਚ ਦਾਖਲ ਹੋਣ ਲਈ ਨੈਗੇਟਿਵ ਰਿਪੋਰਟ ਜ਼ਰੂਰੀ
Thursday, May 13, 2021 - 01:11 PM (IST)
ਮੁੰਬਈ– ਕੋਰੋਨਾ ਮਹਾਮਾਰੀ ਦੇ ਖ਼ਤਰੇ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਸੂਬੇ ’ਚ 1 ਜੂਨ 2021 ਤਕ ਤਾਲਾਬੰਦੀ ਦੀ ਮਿਆਦ ਨੂੰ ਵਧਾ ਦਿੱਤਾ ਹੈ। ਸਰਕਾਰ ਵਲੋਂ ਇਸ ਬਾਬਦ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਤਮਾਮ ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਨਾਲ ਕੁਝ ਨਵੇਂ ਨਿਯਮ ਵੀ ਜੋੜੇ ਗਏ ਹਨ ਤਾਂ ਜੋ ਕੋਰੋਨਾ ਦੀ ਚੈਨ ਨੂੰ ਤੋੜਿਆ ਜਾ ਸਕੇ।
Maharashtra Government extends the current COVID19 restrictions in the state till 7am on 1st June, to fight COVID19; negative RT-PCR report mandatory for those entering the state pic.twitter.com/jjccnpP6KV
— ANI (@ANI) May 13, 2021
ਮਹਾਰਾਸ਼ਟਰ ਸਰਕਾਰ ਨੇ ਸੂਬੇ ’ਚ ਦਾਖ਼ਲ ਹੋਣ ਵਾਲੇ ਸਾਰੇ ਲੋਕਾਂ ਨੂੰ ਆਰ.ਟੀ.- ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ ਕਰ ਦਿੱਤਾ ਹੈ ਜੋ ਮਹਾਰਾਸ਼ਟਰ ’ਚ ਦਾਖਲ ਹੋਣ ਦੇ 48 ਘੰਟੇ ਪਹਿਲਾਂ ਦੀ ਹੋਣੀ ਚਾਹੀਦੀ ਹੈ। ਇਹ ਨਿਯਮ ਪਹਿਲਾਂ ਕੋਰੋਨਾ ਹਾਟਸਪਾਟ ਵਾਲੇ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ’ਤੇ ਲਾਗੂ ਸੀ ਪਰ ਹੁਣ ਇਸ ਨੂੰ ਪੂਰੇ ਦੇਸ਼ ਤੋਂ ਆਉਣ ਵਾਲੇ ਲੋਕਾਂ ’ਤੇ ਲਾਗੂ ਕੀਤਾ ਗਿਆ ਹੈ।
ਕਾਰਗੋ ਕੈਰੀਅਰ ’ਚ ਸਿਰਫ਼ ਦੋ ਲੋਕਾਂ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿਸ ਵਿਚ ਡਰਾਈਵਰ ਅਤੇ ਇੰਜੀਨੀਅਰ ਸ਼ਾਮਲ ਹਨ। ਜੇਕਰ ਕਾਰਗੋ ਕੈਰੀਅਰ ਮਹਾਰਾਸ਼ਟਰ ਦੇ ਬਾਹਰੀ ਇਲਾਕੇ ਦੀ ਹੈ ਤਾਂ ਉਨ੍ਹਾਂ ਨੂੰ ਵੀ 48 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਲੈ ਕੇ ਸੂਬੇ ’ਚ ਦਾਖਲ ਹੋਣਾ ਹੋਵੇਗਾ।
ਦੁੱਧ ਦੀ ਸਪਲਾਈ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਹਾਲਾਂਕਿ, ਦੁਕਾਨਾਂ ’ਤੇ ਵੇਚਣ ਦੇਣ ਦੀ ਮਨਜ਼ੂਰੀ ਸਥਾਨਕ ਪ੍ਰਸ਼ਾਸਨ ਲਵੇਗਾ। ਏਅਰਪੋਰਟ ਅਤੇ ਬੰਦਰਗਾਹਾਂ ’ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਜੋ ਕੋਵਿਡ ਸੰਬੰਧੀ ਦਵਾਈਆਂ ਅਤੇ ਉਪਕਰਣਾਂ ਨੂੰ ਲਿਆਉਣ ਅਤੇ ਲਿਜਾਉਣ ਲਈ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਲੋਕਲ, ਟ੍ਰੇਨ, ਮੋਨੋ ਰੇਲ ਅਤੇ ਮੈਟਰੋ ’ਚ ਸਫਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।