ਮਹਾਰਾਸ਼ਟਰ ''ਚ 90 ਸਾਲ ਦੀ ਬਜ਼ੁਰਗ ਮਹਿਲਾ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ, ਹਸਪਤਾਲ ਤੋਂ ਮਿਲੀ ਛੁੱਟੀ

Wednesday, May 06, 2020 - 01:28 PM (IST)

ਮਹਾਰਾਸ਼ਟਰ ''ਚ 90 ਸਾਲ ਦੀ ਬਜ਼ੁਰਗ ਮਹਿਲਾ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ, ਹਸਪਤਾਲ ਤੋਂ ਮਿਲੀ ਛੁੱਟੀ

ਠਾਣੇ- ਮਹਾਰਾਸ਼ਟਰ ਦੇ ਠਾਣੇ 'ਚ ਇਕ 90 ਸਾਲਾ ਔਰਤ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਮਾਤ ਦੇ ਦਿੱਤੀ ਹੈ ਅਤੇ ਉਸ ਨੂੰ ਮੰਗਲਵਾਰ ਨੂੰ ਇੱਥੋਂ ਦੇ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜ਼ਿਲਾ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਠਾਣੇ ਦੇ ਮੀਰਾ ਭਾਯੰਦਰ ਨਗਰ 'ਚ 7 ਮਹੀਨੇ ਦੇ ਬੱਚੇ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਕ ਸਰਕਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਜ਼ਿਲੇ 'ਚ ਮੰਗਲਵਾਰ ਨੂੰ ਕੋਵਿਡ-19 ਦੇ 121 ਮਾਮਲੇ ਰਿਪੋਰਟ ਹੋਏ ਹਨ। ਮਰੀਜ਼ਾਂ ਦੀ ਗਿਣਤੀ 1,399 ਹੋ ਗਈ ਹੈ। ਸੂਚਨਾ 'ਚ ਦੱਸਿਆ ਗਿਆ ਹੈ ਕਿ ਜ਼ਿਲੇ 'ਚ ਬੀਮਾਰੀ ਨੇ 38 ਲੋਕਾਂ ਦੀ ਜਾਨ ਲਈ ਹੈ। ਉਸ 'ਚ ਦੱਸਿਆ ਗਿਆ ਹੈ ਕਿ ਕਲਿਆਣ ਡੋਮਬੀਵਲੀ 'ਚ ਮੰਗਲਵਾਰ ਨੂੰ ਆਏ 11 ਮਾਮਲਿਆਂ 'ਚ 5 ਪੁਲਸ ਕਰਮਚਾਰੀ ਹਨ।

ਕਲਿਆਣ ਡੋਮਬੀਵਲੀ ਦੇ ਨਿਗਮ ਕਮਿਸ਼ਨਰ ਵਿਜੇ ਸੂਰੀਆਵੰਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਇਲਾਕੇ 'ਚ ਰਹਿਣ ਵਾਲੇ ਅਤੇ ਮੁੰਬਈ 'ਚ ਕੰਮ ਕਰਨ ਵਾਲੇ ਵਾਸੀਆਂ ਨੂੰ 8 ਮਈ ਤੋਂ ਕਲਿਆਣ ਤੋਂ ਜਾਣ ਜਾਂ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਹ ਫੈਸਲਾ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਸਰਕਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਸਥਾਨਕ ਨਗਰ ਬਾਡੀ ਨੇ ਨਵੀਂ ਮੁੰਬਈ ਦੇ ਸੀ.ਆਈ.ਡੀ.ਸੀ.ਓ. ਕੇਂਦਰ ਨੂੰ ਲਿਆ ਹੈ, ਜਿਸ ਨੂੰ ਕੋਵਿਡ-19 ਲਈ ਇਲਾਜ ਕੇਂਦਰ 'ਚ ਬਦਲਿਆ ਜਾਵੇਗਾ ਅਤੇ ਇਸ 'ਚ 1200 ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ।


author

DIsha

Content Editor

Related News