ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋਏ ਅਜੀਤ ਪਵਾਰ
Thursday, Aug 01, 2024 - 08:48 PM (IST)
ਮੁੰਬਈ- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਅਜੀਤ ਪਵਾਰ ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋ ਗਏ ਹਨ।
ਉਨ੍ਹਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਗੱਠਜੋੜ ਧਰਮ ਨਿਭਾਉਣ ਦੀ ਸਲਾਹ ਦਿੱਤੀ ਹੈ ਅਤੇ ਯਾਦ ਦਿਵਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਵੀ ਉਨ੍ਹਾਂ ਦੀ ਸਰਕਾਰ ’ਚ ਭਾਈਵਾਲ ਹੈ। ਦਰਅਸਲ, ਇਕ ਕਾਰ ਮੈਨੂਫੈਕਚਰਿੰਗ ਪ੍ਰਾਜੈਕਟ ਲਈ ਟੋਇਟਾ ਕਿਰਲੋਸਕਰ ਅਤੇ ਮਹਾਰਾਸ਼ਟਰ ਸਰਕਾਰ ਵਿਚਕਾਰ ਐੱਮ. ਓ. ਯੂ. ’ਤੇ ਦਸਤਖਤ ਹੋਣੇ ਸਨ ਪਰ ਦਸਤਖਤ ਪ੍ਰੋਗਰਾਮ ’ਚ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਸੱਦਾ ਨਹੀਂ ਦਿੱਤਾ ਗਿਆ।
ਇਸ ਤੋਂ ਪਵਾਰ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਫੋਨ ਕਰ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਇਸ ਸਮਾਗਮ ’ਚ ਸੂਬੇ ਦੇ ਉਦਯੋਗ ਮੰਤਰੀ ਉਦੈ ਸਾਮੰਤ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ। ਸਾਮੰਤ ਵੀ ਐੱਨ. ਸੀ. ਪੀ. ਦੇ ਨੇਤਾ ਹਨ। ਹਸਤਾਖਰ ਸਮਾਰੋਹ ਮਾਲਾਬਾਰ ਹਿੱਲ ਸਥਿਤ ਸਟੇਟ ਗੈਸਟ ਹਾਊਸ ਸਹਿਯਾਦਰੀ ਵਿਖੇ ਹੋਇਆ।