ਹੋਲੀ ਮੌਕੇ ਰੰਗ ਸੁੱਟਣ ਤੋਂ ਨਾਰਾਜ਼ ਦਾਦੀ ਬਣੀ ਜੱਲਾਦ! ਪੋਤੇ ''ਤੇ ਸੁਟਿਆ ਉਬਲਦਾ ਪਾਣੀ

Friday, Mar 06, 2026 - 10:47 AM (IST)

ਹੋਲੀ ਮੌਕੇ ਰੰਗ ਸੁੱਟਣ ਤੋਂ ਨਾਰਾਜ਼ ਦਾਦੀ ਬਣੀ ਜੱਲਾਦ! ਪੋਤੇ ''ਤੇ ਸੁਟਿਆ ਉਬਲਦਾ ਪਾਣੀ

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਕੋਰਾਡੀ ਇਲਾਕੇ 'ਚ 4 ਸਾਲ ਦੇ ਪੋਤੇ ਨੇ ਖੇਡਦੇ ਸਮੇਂ ਆਪਣੀ ਦਾਦੀ 'ਤੇ ਪੇਂਟ (ਰੰਗ) ਛਿੜਕ ਦਿੱਤਾ, ਜਿਸ ਤੋਂ ਗੁੱਸੇ ਹੋ ਕੇ ਔਰਤ ਨੇ ਉਬਲਦਾ ਪਾਣੀ ਬੱਚੇ 'ਤੇ ਸੁੱਟ ਦਿੱਤਾ। ਇਸ ਘਟਨਾ 'ਚ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਤਿੰਨ ਮਾਰਚ ਨੂੰ ਆਰਾਮਸ਼ੀਨ ਇਲਾਕੇ ਦੇ ਵਾਰਡ ਨੰਬਰ 2 'ਚ ਹੋਈ ਅਤੇ ਇਸ ਦੀ ਸੀਸੀਟੀਵੀ ਫੁਟੇਜ ਵੀ ਹੈ।

ਪੁਲਸ ਅਨੁਸਾਰ ਓਮ ਹਰੀਸ਼ ਵਾਂਗੇ (4) ਆਪਣੇ ਘਰ ਦੇ ਬਾਹਰ ਹੋਲੀ ਨਾਲ ਭਰੀ ਸਪਰੇਅ ਬੋਤਲ ਲੈ ਕੇ ਖੇਡ ਰਿਹਾ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਗਲਤੀ ਨਾਲ ਆਪਣੀ ਦਾਦੀ ਸਿੰਧੂ ਠਾਕਰੇ 'ਤੇ ਪੇਂਟ (ਰੰਗ) ਛਿੜਕ ਦਿੱਤਾ, ਜੋ ਉਬਲਦਾ ਪਾਣੀ ਬਾਲਟੀ 'ਚ ਭਰ ਰਹੀ ਸੀ। ਪੁਲਸ ਅਧਿਕਾਰੀ ਨੇ ਦੱਸਿਆ,''ਗੁੱਸੇ ਹੋ ਕੇ ਉਨ੍ਹਾਂ ਨੇ ਉਬਲਦਾ ਪਾਣੀ ਮੁੰਡੇ 'ਤੇ ਸੁੱਟ ਦਿੱਤਾ।'' ਓਮ ਕਮਰ ਦੇ ਹੇਠਾਂ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਨੂੰ ਨਾਗਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ, ਉਹ 45 ਫੀਸਦੀ ਤੱਕ ਝੁਲਸ ਗਿਆ ਹੈ। ਪੁਲਸ ਨੇ ਔਰਤ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News