ਮਹਾਰਾਸ਼ਟਰ ''ਚ ਸਿਲੰਡਰ ''ਚੋਂ ਗੈਸ ਲੀਕ ਹੋਣ ਤੋਂ ਬਾਅਦ ਲੱਗੀ ਅੱਗ, 5 ਝੁਲਸੇ

Sunday, May 02, 2021 - 10:33 AM (IST)

ਮਹਾਰਾਸ਼ਟਰ ''ਚ ਸਿਲੰਡਰ ''ਚੋਂ ਗੈਸ ਲੀਕ ਹੋਣ ਤੋਂ ਬਾਅਦ ਲੱਗੀ ਅੱਗ, 5 ਝੁਲਸੇ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ ਘਰ 'ਚ ਤਰਲ ਪੈਟਰੋਲੀਅਮ ਗੈਸ (ਐੱਲ.ਪੀ.ਜੀ.) ਸਿਲੰਡਰ ਤੋਂ ਗੈਸ ਲੀਕ ਕਾਰਨ ਅੱਗ ਲੱਗ ਗਈ। ਇਸ ਹਾਦਸੇ ਨਾਲ ਇਕ ਪਰਿਵਾਰ ਦੇ 4 ਮੈਂਬਰ ਅਤੇ ਇਕ ਮੈਕੇਨਿਕ ਝੁਲਸ ਗਿਆ। ਠਾਣੇ ਨਗਰ ਨਿਗਮ ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਸੰਤੋਸ਼ ਕਦਮ ਨੇ ਦੱਸਿਆ ਕਿ ਇਹ ਅੱਗ ਇੱਥੇ ਬਦਲਾਪੁਰ ਦੀ ਇਕ ਇਮਾਰਤ ਦੀ 7ਵੀਂ ਮੰਜ਼ਲ 'ਤੇ ਸਥਿਤ ਇਕ ਫਲੈਟ 'ਚ ਸ਼ਨੀਵਾਰ ਰਾਤ ਕਰੀਬ 9.30 ਵਜੇ ਲੱਗੀ। 

ਇਹ ਵੀ ਪੜ੍ਹੋ : ਪਾਣੀ ਸਿਰ ਤੋਂ ਲੰਘਿਆ, ਦਿੱਲੀ ਨੂੰ ਤੁਰੰਤ ਦਿਓ 490 ਮੀਟ੍ਰਿਕ ਟਨ ਆਕਸੀਜਨ: ਹਾਈ ਕੋਰਟ

ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਦੇਖਿਆ ਕਿ ਐੱਲ.ਪੀ.ਜੀ. ਸਿਲੰਡਰ ਦੀ ਪਾਈਪ ਦੇ ਉੱਪਰੀ ਹਿੱਸੇ ਤੋਂ ਗੈਸ ਲੀਕ ਹੋ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਠੀਕ ਕਰਨ ਲਈ ਇਕ ਮੈਕੇਨਿਕ ਬੁਲਾਇਆ। ਅਧਿਕਾਰੀ ਨੇ ਦੱਸਿਆ  ਕਿ ਜਦੋਂ ਮੈਕੇਨਿਕ ਇਸ ਨੂੰ ਠੀਕ ਕਰ ਰਿਹਾ ਸੀ, ਉਦੋਂ ਗੈਸ ਲੀਕ ਕਾਰਨ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਕਾਮੇ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਉਨ੍ਹਾਂ ਨੇ ਇਕ ਘੰਟੇ 'ਚ ਅੱਗ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ,''ਜੋੜਾ, ਉਨ੍ਹਾਂ ਦੇ ਬੱਚੇ ਅਤੇ ਮੈਕੇਨਿਕ ਝੁਲਸ ਗਏ ਹਨ। ਉਨ੍ਹਾਂ ਨੂੰ ਇਕ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : HC ਨੇ ਕੇਂਦਰ ਤੋਂ ਪੁੱਛਿਆ, ਆਦੇਸ਼ ਦੇ ਬਾਵਜੂਦ ਰਾਜਸਥਾਨ ਸਰਕਾਰ ਨੇ ਕਿਉਂ ਨਹੀਂ ਛੱਡੇ ਕ੍ਰਾਇਓਜੈਨਿਕ ਟੈਂਕਰ


author

DIsha

Content Editor

Related News