ਕੋਵਿਡ-19 : ਡਾਕਟਰ ਨੇ ਕਿਹਾ, ਨਮੂਨੇ ਇਕੱਠੇ ਕਰਨਾ ਬੇਹੱਦ ਜ਼ੋਖਮ ਭਰਿਆ ਕੰਮ
Tuesday, Apr 28, 2020 - 10:36 AM (IST)

ਔਰੰਗਾਬਾਦ- ਮਹਾਰਾਸ਼ਟਰ ਦੇ ਔਰੰਗਾਬਾਦ ਦੇ ਇਕ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇਕ ਡਾਕਟਰ ਨੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਇਕੱਠੇ ਕਰਨ 'ਚ ਆ ਰਹੀਆਂ ਚੁਣੌਤੀਆਂ ਅਤੇ ਮੁਸ਼ਕਲ ਕੰਮ ਦਾ ਖੁਲਾਸਾ ਕੀਤਾ ਹੈ। ਔਰੰਗਾਬਾਦ ਦੇ ਸਰਕਾਰੀ ਹਸਪਤਾਲ 'ਚ ਰੋਜ਼ਾਨਾ 80 ਤੋਂ 100 ਨਮੂਨੇ ਇਕੱਠੇ ਕਰਨ ਵਾਲੇ ਡਾ. ਪੁਸ਼ਕਰ ਦਹੀਵਾਲ ਨੇ ਦੱਸਿਆ ਕਿ ਰੂੰ ਦੇ ਫਾਹੇ ਨਾਲ ਕਿਸੇ ਮਰੀਜ਼ ਦੇ ਗਲੇ ਜਾਂ ਨੱਕ ਤੋਂ ਨਮੂਨਾ ਲੈਣ 'ਚ 30 ਤੋਂ 40 ਸੈਕਿੰਡ ਤੋਂ ਵਧ ਦਾ ਸਮਾਂ ਨਹੀਂ ਲੱਗਦਾ ਪਰ ਇਹ ਬੇਹੱਦ ਜ਼ੋਖਮ ਭਰਿਆ ਕੰਮ ਹੈ। ਉਨਾਂ ਨੇ ਦੱਸਿਆ,''ਅਸੀਂ 3 ਦਿਨ ਕੰਮ ਕਰਦੇ ਹਾਂ ਅਤੇ ਫਿਰ 14 ਦਿਨ ਲਈ ਕੁਆਰੰਟੀਨ 'ਚ ਰਹਿੰਦੇ ਹਾਂ।'' ਉਨਾਂ ਨੇ ਦੱਸਿਆ ਕਿ 6 ਘੰਟੇ ਦੀ ਡਿਊਟੀ ਦੌਰਾਨ, ਡਾਕਟਰਾਂ ਨੂੰ ਨਿੱਜੀ ਸੁਰੱਖਿਆ ਯੰਤਰ (ਪੀ.ਪੀ.ਈ.) ਪਹਿਨੇ ਰਹਿਣਾ ਪੈਂਦਾ ਹੈ ਅਤੇ ਤੇਜ਼ ਗਤੀ ਨਾਲ ਕੰਮ ਕਰਦੇ ਰਹਿਣ ਦਰਿਮਆਨ ਉਨਾਂ ਨੂੰ ਪਾਣੀ ਪੀਣ ਤੱਕ ਦੀ ਫੁਰਸਤ ਨਹੀਂ ਮਿਲ ਪਾਉਂਦੀ ਹੈ।''
ਉਨਾਂ ਨੇ ਕਿਹਾ,''ਵਿਅਕਤੀ ਦੇ ਛਿੱਕਣ ਅਤੇ ਖੰਘ ਤੋਂ ਪਹਿਲਾਂ, ਸਾਨੂੰ ਨਮੂਨੇ ਇਕੱਠੇ ਕਰਨ ਦਾ ਕੰਮ ਖਤਮ ਕਰਨਾ ਪੈਂਦਾ ਹੈ। ਦੰਦਾਂ ਦਾ ਡਾਕਟਰ ਹੋਣ ਕਾਰਨ, ਮੈਨੂੰ ਮਰੀਜ਼ ਦੇ ਮੂੰਹ ਵਾਲੇ ਹਿੱਸੇ ਨੂੰ ਸੰਭਾਲਣ ਦਾ ਅਭਿਆਸ ਹੈ।'' ਦਹੀਵਾਲ ਨੇ ਇਹ ਵੀ ਦੱਸਿਆ ਕਿ ਕਈ ਵਾਰ ਉਨਾਂ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਕਾਊਂਸਲਿੰਗ ਵੀ ਕਰਨੀ ਹੁੰਦੀ ਹੈ, ਕਿਉਂਕਿ ਉਨਾਂ 'ਚੋਂ ਕਈ ਨੂੰ ਲੱਗਦਾ ਹੈ ਕਿ ਉਨਾਂ ਨੂੰ ਇਨਫੈਕਸ਼ਨ ਨਹੀਂ ਹੈ ਪਰ ਦਿਮਾਗ਼ 'ਚ ਡਰ ਵਸਿਆ ਹੁੰਦਾ ਹੈ। ਉਨਾਂ ਨੇ ਕਿਹਾ,''ਕੁਝ ਲੋਕ ਸੋਚਦੇ ਹਨ ਕਿ ਜਾਂਚ ਕੁਝ ਵੱਖ ਅਤੇ ਖਤਰਨਾਕ ਹੈ ਪਰ ਅਸੀਂ ਉਨਾਂ ਨੂੰ ਪ੍ਰਕਿਰਿਆ ਸਮਝਾਉਂਦੇ ਹਨ ਤਾਂ ਕਿ ਉਨਾਂ ਦਾ ਫਿਰ ਤੋਂ ਨਮੂਨਾ ਨਾ ਲੈਣਾ ਪਵੇ।'' ਉਨਾਂ ਨੇ ਦੱਸਿਆ ਕਿ ਨਰਸ ਅਤੇ ਨਾਲ ਮੌਜੂਦ ਹਰ ਸਟਾਫ਼ ਨੂੰ ਵੀ ਸਰਗਰਮ ਰਹਿਣਾ ਪੈਂਦਾ ਹੈ, ਕਿਉਂਕਿ ਨਮੂਨਿਆਂ ਨੂੰ ਤੁਰੰਤ ਸੀਲ ਕਰਨਾ ਹੁੰਦਾ ਹੈ ਅਤੇ ਉਨਾਂ ਨੂੰ ਉੱਚਿਤ ਸੁਰੱਖਿਆ ਕੇਂਦਰ 'ਚ ਰੱਖਣਾ ਹੁੰਦਾ ਹੈ। ਡਾਕਟਰ ਨੇ ਕਿਹਾ,''ਜੇਕਰ ਕੋਈ ਨਮੂਨਾ ਡਿੱਗ ਜਾਂਦਾ ਹੈ ਤਾਂ ਇਹ ਸਮੱਸਿਆ ਹੋ ਸਕਦੀ ਹੈ। ਸਾਰੀਆਂ ਚੀਜ਼ਾਂ ਨੂੰ ਬਹੁਤ ਘੱਟ ਸਮੇਂ 'ਚ ਖਤਮ ਕਰਨਾ ਹੁੰਦਾ ਹੈ। ਇਸ ਲਈ ਗਲਤੀ ਦੀ ਕੋਈ ਗੂੰਜਾਇਸ਼ ਨਹੀਂ ਰਹਿੰਦੀ।