ਮਹਾਰਾਸ਼ਟਰ ''ਚ 8200 ਤੋਂ ਵੱਧ ਪੁਲਸ ਮੁਲਾਜ਼ਮ ਕੋਰੋਨਾ ਤੋਂ ਪੀੜਤ, ਹੁਣ ਤੱਕ 92 ਦੀ ਹੋਈ ਮੌਤ

07/25/2020 4:26:03 PM

ਮੁੰਬਈ- ਮਹਾਰਾਸ਼ਟਰ 'ਚ ਹੁਣ ਤੱਕ ਕੁੱਲ 8200 ਤੋਂ ਵੱਧ ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਨ੍ਹਾਂ 'ਚੋਂ 7 ਅਧਿਕਾਰੀਆਂ ਸਮੇਤ 93 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਚੁਕੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰਤ ਅੰਕੜਿਆਂ ਅਨੁਸਾਰ ਕੋਵਿਡ-19 ਪਾਬੰਦੀਆਂ ਲਾਗੂ ਕਰਵਾਉਣ ਦੌਰਾਨ 8200 ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਇਨ੍ਹਾਂ 'ਚੋਂ 6,314 ਪੁਲਸ ਮੁਲਾਜ਼ਮ ਠੀਕ ਹੋ ਚੁਕੇ ਹਨ। 

ਅਧਿਕਾਰੀ ਨੇ ਕਿਹਾ ਕਿ 214 ਅਧਿਕਾਰੀਆਂ ਸਮੇਤ ਕੁੱਲ 11,611 ਪੁਲਸ ਮੁਲਾਜ਼ਮਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ 'ਚ ਹੁਣ ਤੱਕ 93 ਮੁਲਾਜ਼ਮਾਂ ਦੀ ਮੌਤਾਂ ਹੋ ਚੁਕੀ ਹੈ। ਇਕੱਲੇ ਮੁੰਬਈ ਪੁਲਸ 'ਚ ਹੀ 52 ਤੋਂ ਵੱਧ ਮੁਲਾਜ਼ਮਾਂ ਦੀ ਜਾਨ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ 9615 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 3,57,117 ਹੋ ਚੁਕੀ ਹੈ।


DIsha

Content Editor

Related News