ਮਹਾਰਾਸ਼ਟਰ: ਸਿਵਲ ਹਸਪਤਾਲ ਦੇ ICU ’ਚ ਲੱਗੀ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ

Saturday, Nov 06, 2021 - 02:00 PM (IST)

ਮਹਾਰਾਸ਼ਟਰ: ਸਿਵਲ ਹਸਪਤਾਲ ਦੇ ICU ’ਚ ਲੱਗੀ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ

ਅਹਿਮਦਨਗਰ— ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਸਿਵਲ ਹਸਪਤਾਲ ’ਚ ਅੱਜ ਯਾਨੀ ਕਿ ਸ਼ਨੀਵਾਰ ਸਵੇਰੇ ਅੱਗ ਲੱਗ ਗਈ, ਜਿਸ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ ਅਤੇ 10 ਤੋਂ ਵਧੇਰੇ ਲੋਕ ਝੁਲਸ ਗਏ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਅੱਗ ਆਈ. ਸੀ. ਯੂ. ’ਚ ਕਰੀਬ ਸਾਢੇ 11 ਵਜੇ ਲੱਗੀ ਅਤੇ ਵੇਖਦੇ ਹੀ ਵੇਖਦੇ ਪੂਰੇ ਕਮਰੇ ਵਿਚ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਕਮਰੇ ’ਚ ਕਰੀਬ 20 ਕੋਵਿਡ ਮਰੀਜ਼ ਦਾਖ਼ਲ ਸਨ। 

ਇਹ ਵੀ ਪੜ੍ਹੋ : ਪ੍ਰਦੂਸ਼ਣ ਨੇ ਘੇਰੀ ਦਿੱਲੀ; ਜ਼ਹਿਰੀਲੀ ਹੋਈ ਆਬੋ-ਹਵਾ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ

ਪੁਲਸ ਅਤੇ ਅੱਗ ਬੁਝਾਊ ਵਿਭਾਗ ਦੇ ਕਾਮੇ ਅੱਗ ’ਤੇ ਕਾਬੂ ਪਾਉਣ ਅਤੇ ਰਾਹਤ ਅਤੇ ਬਚਾਅ ਕੰਮ ’ਚ ਜੁੱਟੇ ਹੋਏ ਹਨ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਬਾਕੀ ਮਰੀਜ਼ਾਂ ਨੂੰ ਦੂਜੇ ਵਾਰਡ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਹਸਨ ਮੁਸ਼ਰੀਫ ਨੇ ਕਿਹਾ ਕਿ ਘਟਨਾ ਵਿਚ 10 ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲਾਪ੍ਰਵਾਹੀ ਪਾਏ ਜਾਣ ’ਤੇ ਇਸ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੁਣ ਪੱਛਮੀ ਬੰਗਾਲ ’ਚ ਵੀ ‘ਬੁਰਜ ਖਲੀਫਾ’, ਵੇਖਣ ਲਈ ਲੱਗੀ ਲੋਕਾਂ ਦੀ ਭੀੜ

ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਸ਼ਾਟ ਸਰਕਿਟ ਦੀ ਵਜ੍ਹਾ ਨਾਲ ਹੋਇਆ ਹੋਵੇਗਾ। ਹਾਲਾਂਕਿ ਹੁਣ ਤੱਕ ਕੋਈ ਅਧਿਕਾਰਤ ਬਿਆਨ ਹਸਪਤਾਲ ਵਲੋਂ ਸਾਹਮਣੇ ਨਹੀਂ ਆਇਆ ਹੈ। ਦੱਸਿਆ ਗਿਆ ਹੈ ਕਿ ਜਿੰਨੇ ਵੀ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਸਾਰੇ ਕੋਰੋਨਾ ਮਰੀਜ਼ ਸਨ।


author

Tanu

Content Editor

Related News