ਮਹਾਰਾਸ਼ਟਰ : ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 2 ਦੀ ਮੌਤ, 47 ਜ਼ਖ਼ਮੀ

Sunday, Dec 11, 2022 - 11:00 PM (IST)

ਮਹਾਰਾਸ਼ਟਰ : ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ,  2 ਦੀ ਮੌਤ, 47 ਜ਼ਖ਼ਮੀ

ਮੁੰਬਈ (ਭਾਸ਼ਾ) : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਖੋਪਲੀ ਕਸਬੇ ਦੇ ਨੇੜੇ ਇਕ ਪਹਾੜੀ ਖੇਤਰ ’ਚ ਐਤਵਾਰ ਰਾਤ ਨੂੰ ਇਕ ਬੱਸ ਪਲਟਣ ਕਾਰਨ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 47 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਵਿਦਿਆਰਥੀ ਲੋਨਾਵਾਲਾ ’ਚ ਪਿਕਨਿਕ ਮਨਾ ਕੇ ਵਾਪਸ ਆ ਰਹੇ ਸਨ। ਬ੍ਰੇਕ ਫੇਲ ਹੋਣ ਕਾਰਨ ਬੱਸ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਹਾਦਸਾ ਵਾਪਰਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ।

ਇਹ ਵੀ ਪੜ੍ਹੋ : 1992 ਦੇ ਦੰਗਿਆਂ ਲਈ ਲੋੜੀਂਦਾ ਮਲਾਡ ’ਚ ਗ੍ਰਿਫਤਾਰ, ਪਛਾਣ ਬਦਲ ਕੇ ਰਹਿ ਰਿਹਾ ਸੀ ਦੋਸ਼ੀ

ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲੋਨਾਵਾਲਾ ਹਿੱਲ ਸਟੇਸ਼ਨ ਤੋਂ ਲਗਭਗ 14 ਕਿਲੋਮੀਟਰ ਦੂਰ ਪੁਰਾਣੇ ਮੁੰਬਈ-ਪੁਣੇ ਹਾਈਵੇ 'ਤੇ 'ਮੈਜਿਕ ਪੁਆਇੰਟ' ਪਹਾੜੀ ਨੇੜੇ ਰਾਤ 8 ਵਜੇ ਦੇ ਕਰੀਬ ਵਾਪਰੀ। ਪ੍ਰਾਈਵੇਟ ਬੱਸ ’ਚ ਉਪਨਗਰੀ ਚੇਂਬੂਰ ’ਚ ਇਕ ਕੋਚਿੰਗ ਕਲਾਸ ਦੇ 49 ਵਿਦਿਆਰਥੀ ਸਵਾਰ ਸਨ। ਇਹ ਸਾਰੇ 10ਵੀਂ ਜਮਾਤ ਦੇ ਵਿਦਿਆਰਥੀ ਸਨ।


author

Mandeep Singh

Content Editor

Related News