ਮਹਾਰਾਸ਼ਟਰ ਦੇ ਮਰਾਠਵਾੜਾ ’ਚ ਇਸ ਸਾਲ 882 ਕਿਸਾਨਾਂ ਨੇ ਕੀਤੀ ਖੁਦਕੁਸ਼ੀ

Saturday, Dec 07, 2024 - 12:39 AM (IST)

ਮਹਾਰਾਸ਼ਟਰ ਦੇ ਮਰਾਠਵਾੜਾ ’ਚ ਇਸ ਸਾਲ 882 ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਛਤਰਪਤੀ ਸੰਭਾਜੀਨਗਰ, (ਭਾਸ਼ਾ)- ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ 8 ਜ਼ਿਲਿਆਂ ਵਿਚ 2024 ਵਿਚ ਹੁਣ ਤੱਕ 822 ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਖਬਰਾਂ ਹਨ, ਜਿਨ੍ਹਾਂ ਵਿਚੋਂ 303 ਮਾਮਲਿਆਂ ਵਿਚ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ, ਜਦੋਂ ਕਿ 314 ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਮੁਅੱਤਲ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਵੀਜ਼ਨਲ ਕਮਿਸ਼ਨਰ ਦਫ਼ਤਰ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਬੀਡ ਵਿਚ ਸਭ ਤੋਂ ਵੱਧ 160 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ 822 ਮਾਮਲਿਆਂ ਵਿਚੋਂ 303 ਮਾਮਲਿਆਂ ਵਿਚ 30 ਨਵੰਬਰ ਤੱਕ ਕੁੱਲ 3.03 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਰਿਪੋਰਟ ਮੁਤਾਬਕ ਬੀਡ ਤੋਂ ਬਾਅਦ ਮਰਾਠਵਾੜਾ ਦੇ ਨਾਂਦੇੜ ’ਚ ਸਭ ਤੋਂ ਵੱਧ ਖੁਦਕੁਸ਼ੀਆਂ ਕੀਤੀਆਂ। ਉਸ ਤੋਂ ਬਾਅਦ ਧਾਰਾਸ਼ਿਵ (143), ਛਤਰਪਤੀ ਸੰਭਾਜੀਨਗਰ (132), ਜਾਲਨਾ (76), ਲਾਤੂਰ (72), ਪਰਭਨੀ (64) ਅਤੇ ਹਿੰਗੋਲੀ (29) ਦੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ।


author

Rakesh

Content Editor

Related News