ਸਪਾਈਸਜੈੱਟ ਇਸ ਸਾਲ ਬੇੜੇ ਦਾ ਸਾਈਜ਼ ਦੁੱਗਣਾ ਕਰੇਗੀ

Friday, Feb 20, 2026 - 03:23 PM (IST)

ਸਪਾਈਸਜੈੱਟ ਇਸ ਸਾਲ ਬੇੜੇ ਦਾ ਸਾਈਜ਼ ਦੁੱਗਣਾ ਕਰੇਗੀ

ਬਿਜ਼ਨੈੱਸ ਡੈਸਕ - ਕਿਫਾਇਤੀ ਹਵਾਬਾਜ਼ੀ ਸੇਵਾ ਕੰਪਨੀ ਸਪਾਈਸਜੈੱਟ ਨੇ ਸਾਲ 2026 ਦੇ ਅਖੀਰ ਤੱਕ ਆਪਣੇ ਸੰਚਾਲਨ ਬੇੜੇ ਨੂੰ ਲੱਗਭਗ ਦੁੱਗਣਾ ਕਰ ਕੇ 60 ਜਹਾਜ਼ ਕਰਨ ਦਾ ਟੀਚਾ ਤੈਅ ਕੀਤਾ ਹੈ। ਮੌਜੂਦਾ ਸਮੇਂ ’ਚ ਕੰਪਨੀ ਦੇ 33 ਜਹਾਜ਼ ਸੰਚਾਲਨ ’ਚ ਹਨ, ਜਦੋਂਕਿ 37 ਜਹਾਜ਼ ਗਰਾਊਂਡਿਡ ਹਨ।

ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਏਅਰਲਾਈਨ ਨੇ ਦੱਸਿਆ ਕਿ ਪਿਛਲੀ ਤਿਮਾਹੀ ’ਚ ਉਸ ਦੀ ਉਪਲੱਬਧ ਸੀਟ ਕਿਲੋਮੀਟਰ (ਏ. ਐੱਸ. ਕੇ.) ਸਮੱਰਥਾ 55 ਕਰੋੜ ਤੋਂ ਵਧ ਕੇ 105 ਕਰੋੜ ਹੋ ਗਈ ਹੈ ਅਤੇ ਇਸ ਨੂੰ ਸਾਲ ਦੇ ਅਖੀਰ ਤੱਕ 220 ਕਰੋੜ ਤੱਕ ਪਹੁੰਚਾਉਣ ਦੀ ਯੋਜਨਾ ਹੈ। ਨਾਲ ਹੀ ਰੋਜ਼ਾਨਾ 300 ਤੋਂ ਵੱਧ ਉਡਾਣਾਂ ਦਾ ਟੀਚਾ ਰੱਖਿਆ ਗਿਆ ਹੈ। ਕੰਪਨੀ ਨੇ 10 ਵਾਧੂ ਜਹਾਜ਼ ਸ਼ਾਮਲ ਕਰਨ ਲਈ ਇਕ ਸਹਿਮਤੀ ਪੱਤਰ (ਐੱਮ. ਓ. ਯੂ.) ਕੀਤਾ ਹੈ। ਮੁੱਖ ਕਾਰੋਬਾਰੀ ਅਧਿਕਾਰੀ ਦੇਬੋਜੋ ਮਹਾਰਿਸ਼ੀ ਨੇ ਕਿਹਾ ਕਿ ਇਹ ਵਿਸਥਾਰ ਵਧਦੀ ਮੰਗ ਅਤੇ ਕਾਰੋਬਾਰ ’ਚ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :    ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਇਹ ਵੀ ਪੜ੍ਹੋ :     ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News