ਮਹਾਰਾਸ਼ਟਰ ’ਚ 11.50 ਲੱਖ ਦੇ ਨਸ਼ੀਲੇ ਪਦਾਰਥ ਨਾਲ ਦੋ ਨਾਈਜੀਰੀਅਨ ਗ੍ਰਿਫ਼ਤਾਰ

Saturday, May 28, 2022 - 12:04 PM (IST)

ਮਹਾਰਾਸ਼ਟਰ ’ਚ 11.50 ਲੱਖ ਦੇ ਨਸ਼ੀਲੇ ਪਦਾਰਥ ਨਾਲ ਦੋ ਨਾਈਜੀਰੀਅਨ ਗ੍ਰਿਫ਼ਤਾਰ

ਪਾਲਘਰ– ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਤੋਂ ਪੁਲਸ ਨੇ ਦੋ ਨਾਈਜੀਰੀਆਈ ਨਾਗਰਿਕਾਂ ਨੂੰ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ‘ਮੈਫੇਡਰੋਨ’ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਕੀਮਤ 11.50 ਲੱਖ ਰੁਪਏ ਦੱਸੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਨਸ਼ੀਲਾ ਪਦਾਰਥ ਰੋਕੂ ਸੈੱਲ (ANC) ਨੇ ਦੋਹਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਦੇ ਬੁਲਾਰੇ ਬਲਰਾਮ ਪਾਲਕਰ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ- ਆਸਟਿਨ ਓਮਾਕਾ (45 ਸਾਲ) ਅਤੇ ਜੋਸੇਫ ਇਮੈਨੁਅਲ (36 ਸਾਲ) ਖ਼ਿਲਾਫ਼ ਤੁਲਿੰਜ ਪੁਲਸ ਥਾਣਾ ’ਚ ਨਸ਼ੀਲਾ ਪਦਾਰਥ ਦੀ ਮਨਾਹੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨਾਈਜੀਰੀਆ ਦੇ ਲਾਗੋਸ ਸ਼ਹਿਰ ਦੇ ਰਹਿਣ ਵਾਲੇ ਹਨ। 

ਪੁਲਸ ਮੁਤਾਬਕ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਦੀ ਇਕ ਟੀਮ ਨੇ ਜਾਲ ਵਿਛਾਇਆ ਅਤੇ ਪਹਿਲਾਂ ਓਮਾਕਾ ਨੂੰ ਫੜਿਆ, ਜਿਸ ਦੇ ਕਬਜ਼ੇ ’ਚੋਂ 6 ਲੱਖ ਰੁਪਏ ਦੀ ਕੀਮਤ ਦੀ 60 ਗ੍ਰਾਮ ਮੈਫੇਡਰੋਨ ਬਰਾਮਦ ਕੀਤੀ ਗਈ। ਬਾਅਦ ’ਚ ਉਸ ਦੇ ਸਾਥੀ ਇਮੈਨੁਅਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 55 ਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ, ਜਿਸ ਦੀ ਕੀਮਤ 5.50 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਜ਼ਬਤ ਨਸ਼ੀਲੇ ਪਦਾਰਥ ਦਾ ਕੁੱਲ ਵਜ਼ਨ 115 ਗ੍ਰਾਮ ਹੈ ਅਤੇ ਇਸ ਦੀ ਕੀਮਤ 11.50 ਲੱਖ ਰੁਪਏ ਦੱਸੀ ਗਈ ਹੈ। ਪੁਲਸ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਬੰਦੀਸ਼ੁਦਾ ਪਦਾਰਥ ਦਾ ਸਰੋਤ ਕੀ ਹੈ ਅਤੇ ਇਸ ਨੂੰ ਕਿਸ ਨੂੰ ਅੱਗੋਂ ਵੇਚਿਆ ਜਾਣਾ ਸੀ।


author

Tanu

Content Editor

Related News