ਮਹਾਰਾਸ਼ਟਰ: ਨਵੀਂ ਕੈਬਨਿਟ ਨੂੰ ਲੈ ਕੇ ਸਸਪੈਂਸ ਖਤਮ, 15 ਦਸੰਬਰ ਨੂੰ ਹੋਵੇਗਾ ਵਿਸਥਾਰ
Saturday, Dec 14, 2024 - 02:49 AM (IST)
ਨੈਸ਼ਨਲ ਡੈਸਕ - ਮਹਾਰਾਸ਼ਟਰ 'ਚ ਦੇਵੇਂਦਰ ਫੜਨਵੀਸ ਦੇ ਨਵੇਂ ਮੰਤਰੀ ਮੰਡਲ ਦਾ ਵਿਸਥਾਰ 15 ਦਸੰਬਰ ਐਤਵਾਰ ਨੂੰ ਹੋਵੇਗਾ। ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਨਾਗਪੁਰ ਵਿੱਚ ਹੋਵੇਗਾ। ਦੇਵੇਂਦਰ ਫੜਨਵੀਸ ਨੇ ਰਾਜ ਵਿੱਚ ਮਹਾਯੁਤੀ ਨੂੰ ਪੂਰਾ ਬਹੁਮਤ ਮਿਲਣ ਤੋਂ ਬਾਅਦ 5 ਦਸੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਅਜੀਤ ਪਵਾਰ ਅਤੇ ਏਕਨਾਥ ਸ਼ਿੰਦੇ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਪਰ ਮੰਤਰੀ ਮੰਡਲ ਦਾ ਵਿਸਥਾਰ ਰੁਕ ਗਿਆ।
ਸੂਤਰਾਂ ਦਾ ਕਹਿਣਾ ਹੈ ਕਿ ਕੈਬਨਿਟ ਵਿਸਥਾਰ ਦੇ ਪਹਿਲੇ ਪੜਾਅ 'ਚ ਮਹਾਗਠਜੋੜ ਦੇ 33 ਤੋਂ 35 ਮੰਤਰੀ ਸਹੁੰ ਚੁੱਕਣਗੇ। ਸੂਤਰਾਂ ਮੁਤਾਬਕ ਨਵੀਂ ਕੈਬਨਿਟ 'ਚ ਭਾਜਪਾ ਦੇ 23 ਵਿਧਾਇਕ, ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ 13 ਅਤੇ ਐਨ.ਸੀ.ਪੀ. ਸ਼ਰਦ ਪਵਾਰ ਗਰੁੱਪ ਦੇ 9 ਵਿਧਾਇਕਾਂ ਦੇ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ।
ਮਹਾਰਾਸ਼ਟਰ ਵਿੱਚ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 43 ਮੰਤਰੀ ਹੋ ਸਕਦੇ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੋਲ ਗ੍ਰਹਿ ਅਤੇ ਵਿੱਤ ਵਰਗੇ ਦੋ ਅਹਿਮ ਖਾਤੇ ਰਹਿਣ ਵਾਲੇ ਹਨ। ਇਸ ਦੌਰਾਨ, ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਚੱਲ ਰਹੇ ਸਸਪੈਂਸ ਦੇ ਵਿਚਕਾਰ, ਏਕਨਾਥ ਸ਼ਿੰਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਮਿਲਣ ਲਈ ਸਾਗਰ ਬੰਗਲੇ ਪਹੁੰਚੇ ਹਨ।