ਰਾਹੁਲ ਗਾਂਧੀ ਲਈ ਖੜ੍ਹੀ ਹੋ ਗਈ ਨਵੀਂ ਮੁਸੀਬਤ ! ਨਰਵਣੇ ਦੀ Unpublished ਕਿਤਾਬ ਨੂੰ ਲੈ ਕੇ ਹੋ ਸਕਦੀ ਹੈ ਵੱਡੀ ਕਾਰਵਾਈ
Tuesday, Feb 10, 2026 - 02:53 PM (IST)
ਨਵੀਂ ਦਿੱਲੀ- ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦੀ ਜੀਵਨੀ 'ਫੋਰ ਸਟਾਰਸ ਆਫ ਡੈਸਟਿਨੀ' (Four Stars of Destiny) ਦੇ ਪ੍ਰਕਾਸ਼ਨ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰਕਾਸ਼ਕ ਸੰਸਥਾ 'ਪੇਂਗੁਇਨ ਰੈਂਡਮ ਹਾਊਸ ਇੰਡੀਆ' (PRHI) ਨੇ ਸਪੱਸ਼ਟ ਕੀਤਾ ਹੈ ਕਿ ਇਸ ਪੁਸਤਕ ਦੇ ਪ੍ਰਕਾਸ਼ਨ ਦੇ ਸਾਰੇ ਅਧਿਕਾਰ ਸਿਰਫ਼ ਉਨ੍ਹਾਂ ਕੋਲ ਹਨ ਅਤੇ ਇਹ ਕਿਤਾਬ ਅਜੇ ਤੱਕ ਅਧਿਕਾਰਤ ਤੌਰ 'ਤੇ ਪ੍ਰਕਾਸ਼ਿਤ ਨਹੀਂ ਹੋਈ ਹੈ।
ਪ੍ਰਕਾਸ਼ਕ ਨੇ ਇਹ ਬਿਆਨ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਜਾਰੀ ਕੀਤਾ ਹੈ ਜਿਨ੍ਹਾਂ 'ਚ ਕਿਤਾਬ ਦੀਆਂ ਅਣਅਧਿਕਾਰਤ ਕਾਪੀਆਂ ਉਪਲਬਧ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪੇਂਗੁਇਨ ਰੈਂਡਮ ਹਾਊਸ ਨੇ ਸਾਫ਼ ਕਿਹਾ ਹੈ ਕਿ ਉਨ੍ਹਾਂ ਨੇ ਇਸ ਕਿਤਾਬ ਦੀ ਕੋਈ ਵੀ ਕਾਪੀ, ਚਾਹੇ ਉਹ ਛਪੀ ਹੋਈ ਹੋਵੇ ਜਾਂ ਡਿਜੀਟਲ ਰੂਪ 'ਚ, ਅਜੇ ਤੱਕ ਜਾਰੀ, ਵੰਡੀ ਜਾਂ ਵੇਚੀ ਨਹੀਂ ਹੈ।
ਦਿੱਲੀ ਪੁਲਸ ਵੱਲੋਂ ਐਫ.ਆਈ.ਆਰ. ਦਰਜ
ਇਸ ਮਾਮਲੇ 'ਚ ਦਿੱਲੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਅਣਪ੍ਰਕਾਸ਼ਿਤ ਕਿਤਾਬ ਦੇ ਅੰਸ਼ ਪ੍ਰਸਾਰਿਤ ਹੋਣ ਦੇ ਸਬੰਧ 'ਚ ਇਕ ਐਫ.ਆਈ.ਆਰ. (FIR) ਦਰਜ ਕੀਤੀ ਹੈ। ਪ੍ਰਕਾਸ਼ਕ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਕਿਤਾਬ ਦਾ ਕੋਈ ਵੀ ਸੰਸਕਰਣ ਜੋ ਇਸ ਸਮੇਂ ਪ੍ਰਸਾਰਿਤ ਹੋ ਰਿਹਾ ਹੈ, ਉਸ ਨੂੰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ।
ਰਾਹੁਲ ਗਾਂਧੀ ਕੋਲ ਕਿਤਾਬ ਦੇਖਣ ਮਗਰੋਂ ਵਧਿਆ ਵਿਵਾਦ
ਇਹ ਮਾਮਲਾ ਉਦੋਂ ਵਧੇਰੇ ਚਰਚਾ 'ਚ ਆਇਆ ਜਦੋਂ ਪਿਛਲੇ ਹਫ਼ਤੇ ਸੰਸਦ ਕੰਪਲੈਕਸ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਥਿਤ ਤੌਰ 'ਤੇ ਇਸ ਕਿਤਾਬ ਦੀ ਇੱਕ ਕਾਪੀ ਦਿਖਾਉਂਦੇ ਹੋਏ ਦੇਖਿਆ ਗਿਆ ਸੀ। ਪ੍ਰਕਾਸ਼ਕ ਨੇ ਮੁੜ ਦੁਹਰਾਇਆ ਹੈ ਕਿ ਕਿਤਾਬ ਦਾ ਕੋਈ ਵੀ ਰੂਪ ਅਜੇ ਤੱਕ ਜਨਤਾ ਲਈ ਉਪਲਬਧ ਨਹੀਂ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
