ਮਹਾਰਾਸ਼ਟਰ : ਸ਼ਿਵ ਸੇਨਾ ਨੂੰ 4 ਹੋਰ ਆਜ਼ਾਦ ਵਿਧਾਇਕਾਂ ਦਾ ਸਮਰਥਨ, ਗਿਣਤੀ ਹੋਈ 66
Wednesday, Oct 30, 2019 - 11:10 PM (IST)

ਮੁੰਬਈ — ਮਹਾਰਾਸ਼ਟਰ ਵਿਧਾਨ ਸਭਾ ਚੋਣ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਸਹਿਯੋਗੀ ਸ਼ਿਵ ਸੇਨਾ 'ਚ ਜਾਰੀ ਗਤੀਰੋਧ ਵਿਚਾਲੇ ਚਾਰ ਹੋਰ ਆਜ਼ਾਦ ਵਿਧਾਇਕਾਂ ਨੇ ਸ਼ਿਵ ਸੇਨਾ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਚਾਰ ਆਜ਼ਾਦ ਵਿਧਾਇਕਾਂ, ਮੰਜੁਲਾ ਗਾਵਿਤ, ਚੰਦਰਕਾਂਤ ਪਾਟਿਲ, ਆਸ਼ੀਸ਼ ਜਾਯਸਵਾਲ ਅਤੇ ਨਰਿੰਦਰ ਭੋਂਡੇਕਰ ਨੇ ਸ਼ਿਵ ਸੇਨਾ ਨੂੰ ਆਪਣਾ ਸਮਰਥਨ ਦਿੱਤਾ ਹੈ। ਪ੍ਰਹਾਰ ਜਨਸ਼ਕਤੀ ਪਾਰਟੀ ਦੇ ਬੱਚੂ ਕਡੂ ਅਤੇ ਰਾਜਕੁਮਾਰ ਪਟੇਲ, ਕ੍ਰਾਂਤੀਕਾਰੀ ਸ਼ੇਤਕਰੀ ਪਾਰਟੀ ਦੇ ਸ਼ੰਕਰਰਾਵ ਗੜਕ ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਇਸ ਨਾਲ ਸ਼ਿਵ ਸੇਨਾ ਕੋਲ ਹੁਣ ਵਿਧਾਇਕਾਂ ਦੀ ਗਿਣਤੀ 66 ਹੋ ਗਈ ਹੈ।