ਮਹਾਰਾਸ਼ਟਰ ''ਚ ਹੋਏ ਉਲਟਫੇਰ ਤੋਂ ਨਾਖੁਸ਼ ਨਹੀਂ ਹੈ ਆਰ.ਐੱਸ.ਐੱਸ.

11/28/2019 11:31:34 AM

ਨਵੀਂ ਦਿੱਲੀ— ਮਹਾਰਾਸ਼ਟਰ 'ਚ ਹੋਏ ਉਲਟਫੇਰ ਨਾਲ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨਾਖੁਸ਼ ਨਹੀਂ ਹੈ। ਸੰਘ ਭਾਜਪਾ ਦੀ ਹਾਰ ਨੂੰ ਪਾਰਟੀ ਦੇ ਲੰਬੀ ਮਿਆਦ ਦੇ ਹਿੱਤਾਂ ਅਤੇ ਹਿੰਦੁਤੱਵ ਦੇ ਏਜੰਡੇ ਲਈ ਫਾਇਦੇ ਦੇ ਸੌਦੇ 'ਤੇ ਦੇਖ ਰਿਹਾ ਹੈ। ਸੂਤਰਾਂ ਅਨੁਸਾਰ ਸੰਘ ਦਾ ਸੀਨੀਅਰ ਲੀਡਰਸ਼ਿਪ ਕੁਝ ਭਾਜਪਾ ਨੇਤਾਵਾਂ ਦੇ ਘਮੰਡੀ ਹੋਣ ਕਾਰਨ ਖੁਸ਼ ਨਹੀਂ ਸੀ ਜੋ ਕਿ ਇਸ ਤਰ੍ਹਾਂ ਦਾ ਵਤੀਰਾ ਕਰਨ ਲੱਗੇ ਸਨ ਕਿ ਉਨ੍ਹਾਂ ਦੇ ਬਰਾਬਰ ਕੋਈ ਹੈ ਹੀ ਨਹੀਂ। ਸੰਘ ਨੂੰ ਡਰ ਲੱਗਣ ਲੱਗਾ ਕਿ ਭਾਜਪਾ ਵੀ ਕਾਂਗਰਸ ਦੀ ਰਾਹ 'ਤੇ ਚੱਲ ਪਈ ਹੈ।

ਭਾਜਪਾ ਦੇ ਕੁਝ ਨੇਤਾਵਾਂ ਨੇ ਆਪਣੇ ਮਿਸ਼ਨ ਪਾਰਟੀ ਅਤੇ ਵਰਕਰਾਂ ਬਾਰੇ ਸੋਚਣਾ ਬੰਦ ਕਰ ਦਿੱਤਾ ਸੀ। ਸੰਘ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਨੇਤਾਵਾਂ ਨੂੰ ਲੱਗਣ ਲੱਗਾ ਸੀ ਕਿ ਪਾਰਟੀ ਸਿਰਫ਼ ਉਨ੍ਹਾਂ ਕਾਰਨ ਹੀ ਹੈ। ਸੰਘ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਜਪਾ ਨੇ ਮਹਾਰਾਸ਼ਟਰ 'ਚ ਜੋ ਗਲਤ ਅਨੁਮਾਨ ਲਗਾਏ, ਉਹ ਦੇਸ਼ ਲਈ ਇਕ ਚੰਗੀ ਚੀਜ਼ ਹਨ। ਇਸ ਨਾਲ ਭਾਜਪਾ ਨੇਤਾਵਾਂ ਨੂੰ ਅਹਿਸਾਸ ਹੋਵੇਗਾ ਕਿ ਵਿਰੋਧੀ ਧਿਰ ਦੇ ਇਕਜੁਟ ਨਾ ਹੋਣ 'ਤੇ ਵੀ ਕੁਝ ਵੀ ਨਾਮੁਮਕਿਨ ਨਹੀਂ ਹੈ।

ਸੰਘ ਇਸ ਬਾਰੇ ਲਗਾਤਾਰ ਭਾਜਪਾ ਦੀ ਅਗਵਾਈ ਨੂੰ ਚਿਤਵਾਨੀ ਦਿੰਦਾ ਰਿਹਾ ਸੀ ਕਿ ਪਾਰਟੀ ਦੇ ਕੁਝ ਨੇਤਾਵਾਂ 'ਚ ਘਮੰਡ ਆ ਗਿਆ ਹੈ। ਮਹਾਰਾਸ਼ਟਰ ਵਰਗੇ ਹਾਲਾਤ ਕਰਨਾਟਕ 'ਚ ਵੀ ਪੈਦਾ ਹੋਏ ਸਨ, ਹਾਲਾਂਕਿ ਉੱਥੇ ਭਾਜਪਾ ਕਾਂਗਰਸ ਅਤੇ ਜਨਤਾ ਦਲ (ਐੱਸ) ਦੇ ਗਠਜੋੜ ਨੂੰ ਤੋੜਨ 'ਚ ਕਾਮਯਾਬ ਰਹੀ ਅਤੇ ਹੁਣ ਮਹਾਰਾਸਟਰ ਦਾ ਘਟਨਾਕ੍ਰਮ ਭਾਜਪਾ ਨੂੰ ਸਬਕ ਸਿਖਾਏਗਾ ਕਿ ਜੇਕਰ ਤੁਹਾਡੇ ਕੋਲ ਬਹੁਮਤ ਨਹੀਂ ਹੈ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ।


DIsha

Content Editor

Related News