ਮਹਾਰਾਸ਼ਟਰ ਨਗਰ ਨਿਗਮ ਨਤੀਜੇ : ਮੁੰਬਈ ''ਚ ਭਾਜਪਾ ਦਾ ਮੇਅਰ ਦੇ ਚਾਂਸ! ਗਠਜੋੜ ਨੇ ਬਣਾਈ ਬੜ੍ਹਤ

Friday, Jan 16, 2026 - 05:06 PM (IST)

ਮਹਾਰਾਸ਼ਟਰ ਨਗਰ ਨਿਗਮ ਨਤੀਜੇ : ਮੁੰਬਈ ''ਚ ਭਾਜਪਾ ਦਾ ਮੇਅਰ ਦੇ ਚਾਂਸ! ਗਠਜੋੜ ਨੇ ਬਣਾਈ ਬੜ੍ਹਤ

ਮੁੰਬਈ- ਮਹਾਰਾਸ਼ਟਰ ਦੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਗਠਜੋੜ (ਮਹਾਯੁਤੀ) ਇਕਪਾਸੜ ਜਿੱਤ ਵੱਲ ਵਧ ਰਿਹਾ ਹੈ। ਤਾਜ਼ਾ ਰੁਝਾਨਾਂ ਅਨੁਸਾਰ, ਸੂਬੇ ਦੀਆਂ 29 ਨਗਰ ਨਿਗਮਾਂ 'ਚੋਂ 23 'ਤੇ ਭਾਜਪਾ ਗਠਜੋੜ ਨੇ ਬੜ੍ਹਤ ਬਣਾਈ ਹੋਈ ਹੈ। ਖਾਸ ਤੌਰ 'ਤੇ ਏਸ਼ੀਆ ਦੀ ਸਭ ਤੋਂ ਅਮੀਰ ਨਗਰ ਨਿਗਮ, ਬ੍ਰਿਹਨਮੁੰਬਈ ਨਗਰ ਨਿਗਮ (BMC) 'ਚ ਭਾਜਪਾ ਅਤੇ ਸ਼ਿੰਦੇ ਦੀ ਸ਼ਿਵਸੈਨਾ ਦਾ ਗਠਜੋੜ ਬਹੁਮਤ ਦੇ ਅੰਕੜੇ ਨੂੰ ਪਾਰ ਕਰਦਾ ਦਿਖਾਈ ਦੇ ਰਿਹਾ ਹੈ।

ਮੁੰਬਈ (BMC) 'ਚ ਇਤਿਹਾਸਕ ਤਬਦੀਲੀ 

ਮੁੰਬਈ ਦੀਆਂ ਕੁੱਲ 227 ਸੀਟਾਂ 'ਚੋਂ ਭਾਜਪਾ ਅਤੇ ਸ਼ਿੰਦੇ ਗਠਜੋੜ 118 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ, ਜਦਕਿ ਬਹੁਮਤ ਲਈ 114 ਸੀਟਾਂ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਿਛਲੇ 30 ਸਾਲਾਂ ਤੋਂ ਮੁੰਬਈ ਨਿਗਮ 'ਤੇ ਸ਼ਿਵਸੈਨਾ ਦਾ ਕਬਜ਼ਾ ਸੀ, ਪਰ ਇਸ ਵਾਰ ਪਹਿਲੀ ਵਾਰ ਭਾਜਪਾ ਦਾ ਮੇਅਰ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸ਼ਿਵਸੈਨਾ (UBT), ਜਿਸ ਨੇ ਰਾਜ ਠਾਕਰੇ ਦੀ MNS ਨਾਲ ਗਠਜੋੜ ਕੀਤਾ ਸੀ, 70 ਸੀਟਾਂ 'ਤੇ ਸਿਮਟਦੀ ਨਜ਼ਰ ਆ ਰਹੀ ਹੈ,।

ਹੋਰ ਸ਼ਹਿਰਾਂ ਦਾ ਹਾਲ

  • ਨਾਗਪੁਰ, ਪੁਣੇ, ਠਾਣੇ, ਨਵੀਂ ਮੁੰਬਈ ਅਤੇ ਨਾਸਿਕ ਵਿੱਚ ਵੀ ਭਾਜਪਾ ਗਠਜੋੜ ਭਾਰੀ ਬੜ੍ਹਤ ਬਣਾਏ ਹੋਏ ਹੈ।
  • ਲਾਤੂਰ 'ਚ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 70 'ਚੋਂ 43 ਸੀਟਾਂ ਜਿੱਤ ਕੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ।
  • ਚੰਦਰਪੁਰ 'ਚ ਵੀ ਕਾਂਗਰਸ ਲੀਡ ਕਰ ਰਹੀ ਹੈ, ਜਦਕਿ ਪਰਭਣੀ 'ਚ ਸ਼ਿਵਸੈਨਾ (ਉਧਵ ਧਿਰ) ਅੱਗੇ ਹੈ।
  • ਜਲਗਾਓਂ 'ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ (ਕੋਲ੍ਹੇ ਪਰਿਵਾਰ) ਨੇ ਵੱਖ-ਵੱਖ ਵਾਰਡਾਂ ਤੋਂ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ।

ਸਿਆਸੀ ਪ੍ਰਤੀਕਿਰਿਆਵਾਂ 

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਨ੍ਹਾਂ ਨਤੀਜਿਆਂ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਨਤਾ ਨੇ 'ਨਕਾਰਾਤਮਕਤਾ' ਨੂੰ ਨਕਾਰ ਕੇ 'ਵਿਕਾਸ ਦੇ ਬ੍ਰਾਂਡ' ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਜਪਾ ਅਤੇ ਸ਼ਿਵਸੈਨਾ 'ਤੇ ਭਰੋਸਾ ਜਤਾਇਆ ਹੈ। ਦੂਜੇ ਪਾਸੇ, ਮਿਲਿੰਦ ਦਿਓੜਾ ਨੇ ਕਿਹਾ ਕਿ ਮੁੰਬਈ ਦੀ ਸਿਆਸਤ 'ਚ ਹੁਣ ਸਿਰਫ਼ ਦੋ ਹੀ ਭਰਾ ਹਨ - ਦੇਵੇਂਦਰ ਫੜਨਵੀਸ ਅਤੇ ਏਕਨਾਥ ਸ਼ਿੰਦੇ, ਜਿਨ੍ਹਾਂ ਦਾ ਸਰਨੇਮ 'ਵਿਕਾਸ' ਹੈ।

ਵੱਡੀ ਜਾਣਕਾਰੀ

ਮੁੰਬਈ ਨਗਰ ਨਿਗਮ ਦਾ ਬਜਟ ਲਗਭਗ 74,000 ਕਰੋੜ ਰੁਪਏ ਹੈ, ਜੋ ਕਿ ਦੇਸ਼ ਦੇ ਕਈ ਛੋਟੇ ਰਾਜਾਂ (ਜਿਵੇਂ ਗੋਆ, ਮਣੀਪੁਰ, ਸਿੱਕਮ) ਦੇ ਕੁੱਲ ਬਜਟ ਨਾਲੋਂ ਵੀ ਵੱਡਾ ਹੈ। ਇਹੀ ਕਾਰਨ ਹੈ ਕਿ ਇਸ ਚੋਣ ਨੂੰ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਮੰਨਿਆ ਜਾ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News