ਪ੍ਰਿਯੰਕਾ ਗਾਂਧੀ ਨੇ ਕੀਤੇ ਮਾਂ ਕਾਮਾਖਿਆ ਦੇ ਦਰਸ਼ਨ, ਭਾਜਪਾ ਬੋਲੀ- ''ਚੋਣ ਮੌਸਮ ਦੇ ਭਗਤ''
Thursday, Feb 19, 2026 - 05:27 PM (IST)
ਗੁਹਾਟੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਆਸਾਮ ਦੇ ਪ੍ਰਦੇਸ਼ ਪ੍ਰਧਾਨ ਅਤੇ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨਾਲ ਇੱਥੇ ਪਵਿੱਤਰ ਮਾਂ ਕਾਮਾਖਿਆ ਦੇ ਦਰਸ਼ਨ ਕਰ ਕੇ ਮੰਦਰ 'ਚ ਪੂਜਾ ਕੀਤੀ। ਪ੍ਰਿਯੰਕਾ ਵਾਡਰਾ ਨੇ ਮੰਦਰ 'ਚ ਦਰਸ਼ਨ ਕਰਦੇ ਹੋਏ ਇਕ ਫੋਟੋ ਨਾਲ ਸੋਸ਼ਲ ਮੀਡੀਆ 'ਐਕਸ' 'ਤੇ ਇਕ ਪੋਸਟ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ,''ਇੱਥੇ ਮਾਂ ਕਾਮਾਖਿਆ ਦੇਵੀ ਦਾ ਦਰਸ਼ਨ ਕਰ ਕੇ ਆਸ਼ੀਰਵਾਦ ਲਿਆ ਅਤੇ ਆਸਾਮ ਤੇ ਪੂਰੇ ਦੇਸ਼ ਦੀ ਭਲਾਈ ਦੀ ਕਾਮਨਾ ਕੀਤੀ। ਮੈਂ ਮਾਂ ਕਾਮਾਖਿਆ ਦੇਵੀ ਦਾ ਆਸ਼ੀਰਵਾਦ ਲੈਣ ਆਈ ਹਾਂ, ਮਾਂ ਕਾਮਾਖਿਆ ਦੇਵੀ ਨਾਲ ਕਰੋੜਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਸਾਡੇ ਹਰ ਇਕ ਭਾਰਤਵਾਸੀ ਭਰਾ-ਭੈਣ 'ਤੇ ਮਾਂ ਦੀ ਕਿਰਪਾ ਬਣੀ ਰਹੇ। ਜੈ ਮਾਂ ਕਾਮਾਖਿਆ।''

ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਮੁਖੀ ਪ੍ਰਿਯੰਕਾ ਵਾਡਰਾ ਆਸਾਮ 'ਚ 2 ਦਿਨਾ ਦੌਰੇ 'ਤੇ ਹੈ। ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮਾਤਾ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਪਾਰਟੀ ਦੇ ਆਸਾਮ ਦੇ ਆਬਜ਼ਰਵਰ ਡੀ.ਕੇ. ਸ਼ਿਵਕੁਮਾਰ ਵੀ ਮੌਜੂਦ ਸਨ। ਸ਼੍ਰੀਮਤੀ ਵਾਡਰਾ ਵਲੋਂ ਮਾਤਾ ਕਾਮਾਖਿਆ ਦੇ ਦਰਸ਼ਨ ਦੇ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ 'ਤੇ ਭਾਜਪਾ ਨੇ ਇਸ ਨੂੰ ਚੋਣ ਆਸਥਾ ਕਰਾਰ ਦਿੰਦੇ ਹੋਏ ਕਿਹਾ ਕਿ ਚੋਣਾਂ ਸ਼ੁਰੂ ਹੁੰਦੇ ਹੀ ਕਾਂਗਰਸ ਨੇਤਾਵਾਂ ਦਾ ਮੰਦਰ ਦਰਸ਼ਨ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ। ਕਾਂਗਰਸ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਇੱਥੇ ਪੱਤਰਕਾਰ ਸੰਮੇਲਨ 'ਚ ਇਸ ਬਾਰੇ ਪੁੱਛੇ ਗਏ ਸਵਾਲ 'ਤੇ ਕਿਹਾ ਕਿ ਸ਼੍ਰੀਮਤੀ ਵਾਡਰਾ ਦੀ ਮਾਤਾ ਦੇ ਪ੍ਰਤੀ ਬਹੁਤ ਸ਼ਰਧਾ ਹੈ ਅਤੇ ਮਾਤਾ ਦੇ ਪ੍ਰਤੀ ਉਨ੍ਹਾਂ ਦੀ ਡੂੰਘੀ ਆਸਥਾ ਹੈ। ਇਸ ਮਾਮਲੇ 'ਚ ਸ਼੍ਰੀਮਤੀ ਵਾਡਰਾ ਨੂੰ ਕਿਸੇ ਦੇ ਪ੍ਰਮਾਣ ਪੱਤਰ ਦੀ ਲੋੜ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
