ਮਹਾਕੁੰਭ ਸੰਗਮ ''ਚ ਇਸ਼ਨਾਨ ਕਰਦੀਆਂ ਔਰਤਾਂ ਦੇ ਬਣਾਏ ਅਸ਼ਲੀਲ ਵੀਡੀਓ, ਕੀਤੇ ਵਾਇਰਲ

Friday, Feb 21, 2025 - 10:02 AM (IST)

ਮਹਾਕੁੰਭ ਸੰਗਮ ''ਚ ਇਸ਼ਨਾਨ ਕਰਦੀਆਂ ਔਰਤਾਂ ਦੇ ਬਣਾਏ ਅਸ਼ਲੀਲ ਵੀਡੀਓ, ਕੀਤੇ ਵਾਇਰਲ

ਨੈਸ਼ਨਲ ਡੈਸਕ- ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ 'ਚ ਹੁਣ  ਤੱਕ 50 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ 'ਚ ਡੁਬਕੀ ਲਗਾ ਚੁੱਕੇ ਹਨ। ਇਸ ਦੌਰਾਨ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਔਰਤਾਂ ਦੇ ਇਸ਼ਨਾਨ ਕਰਦੇ ਹੋਏ ਇਤਰਾਜ਼ਯੋਗ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ 15 ਸੋਸ਼ਲ ਮੀਡੀਆ ਖਾਤਿਆਂ ਵਿਰੁੱਧ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

15 ਸੋਸ਼ਲ ਮੀਡੀਆ ਖਾਤਿਆਂ ਵਿਰੁੱਧ 3 ਮਾਮਲੇ ਦਰਜ

ਯੂਪੀ ਪੁਲਸ ਨੇ ਇਨ੍ਹਾਂ ਖਾਤਿਆਂ ਦੇ ਮਾਲਕਾਂ 'ਤੇ ਔਰਤਾਂ ਦੇ ਇਸ਼ਨਾਨ ਕਰਦੇ ਹੋਏ ਵੀਡੀਓ ਅਤੇ ਫੋਟੋਆਂ ਕਲਿੱਕ ਕਰਨ ਅਤੇ ਉਨ੍ਹਾਂ ਨੂੰ ਨਾ ਸਿਰਫ਼ ਸੋਸ਼ਲ ਮੀਡੀਆ 'ਤੇ, ਸਗੋਂ ਡਾਰਕ ਵੈੱਬ 'ਤੇ ਵੀ ਅਪਲੋਡ ਕਰ ਦਿੱਤੇ। 

ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼

ਹੁਣ ਤੱਕ 3 ਮਾਮਲੇ ਦਰਜ

17 ਫਰਵਰੀ 2025- ਪ੍ਰਯਾਗਰਾਜ ਪੁਲਸ ਨੇ ਇੰਸਟਾਗ੍ਰਾਮ ਅਕਾਊਂਟ @neha1224872024 ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ, ਜਿਸ 'ਤੇ ਸੰਗਮ 'ਚ ਇਸ਼ਨਾਨ ਕਰਦੀਆਂ ਔਰਤਾਂ ਦੇ ਇਤਰਾਜ਼ਯੋਗ ਵੀਡੀਓ ਪੋਸਟ ਕੀਤੇ ਗਏ ਸਨ। ਪੁਲਸ ਨੇ ਮੈਟਾ ਤੋਂ ਇਸ ਅਕਾਊਂਟ ਬਾਰੇ ਜਾਣਕਾਰੀ ਮੰਗੀ ਹੈ।
19 ਫਰਵਰੀ 2025- ਟੈਲੀਗ੍ਰਾਮ ਚੈਨਲ ਸੀਸੀਟੀਵੀ ਚੈਨਲ 11 'ਤੇ ਅਸ਼ਲੀਲ ਸਮੱਗਰੀ ਮਿਲਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ।
ਡਾਰਕ ਵੈੱਬ 'ਤੇ ਸੌਦੇਬਾਜ਼ੀ - ਰਿਪੋਰਟਾਂ ਦੇ ਅਨੁਸਾਰ, ਇਹ ਵੀਡੀਓ ਟੈਲੀਗ੍ਰਾਮ ਗਰੁੱਪਾਂ ਰਾਹੀਂ 1900 ਤੋਂ 4000 ਰੁਪਏ 'ਚ ਵੇਚੇ ਜਾ ਰਹੇ ਹਨ।

ਸਖ਼ਤ ਪੁਲਸ ਕਾਰਵਾਈ

ਪ੍ਰਯਾਗਰਾਜ ਪੁਲਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ਖਾਤਿਆਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਜਲਦੀ ਹੀ ਦੋਸ਼ੀਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News